Breaking News >> News >> The Tribune


ਯੂਪੀ: ਫੈਕਟਰੀ ’ਚ ਬੁਆਇਲਰ ਫਟਣ ਕਾਰਨ 12 ਮੁਲਾਜ਼ਮ ਹਲਾਕ


Link [2022-06-05 15:54:16]



ਹਾਪੁੜ, 4 ਜੂਨ

ਪੱਛਮੀ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ 'ਚ ਇਕ ਕੈਮੀਕਲ ਫੈਕਟਰੀ 'ਚ ਬੁਆਇਲਰ ਫਟਣ ਕਾਰਨ 12 ਮੁਲਾਜ਼ਮ ਮਾਰੇ ਗਏ ਜਦਕਿ 19 ਹੋਰ ਜ਼ਖ਼ਮੀ ਹੋ ਗਏ। ਕੌਮੀ ਰਾਜਧਾਨੀ ਤੋਂ ਕਰੀਬ 80 ਕਿਲੋਮੀਟਰ ਦੂਰ ਢੋਲਨਾ ਦੇ ਯੂਪੀਐੱਸਆਈਡੀਸੀ ਸਨਅਤੀ ਇਲਾਕੇ 'ਚ ਪੈਂਦੀ ਫੈਕਟਰੀ ਅੰਦਰ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨਾਲ ਲਗਦੀਆਂ ਹੋਰ ਫੈਕਟਰੀਆਂ ਦੀਆਂ ਛੱਤਾਂ ਵੀ ਉੱਡ ਗਈਆਂ। ਅੱਗ ਬੁਝਾਊ ਦਸਤੇ ਨੂੰ ਫੈਕਟਰੀ 'ਚ ਅੱਗ 'ਤੇ ਕਾਬੂ ਪਾਉਣ ਲਈ ਤਿੰਨ ਘੰਟਿਆਂ ਦਾ ਸਮਾਂ ਲੱਗਿਆ। ਆਈਜੀ (ਮੇਰਠ ਰੇਂਜ) ਪ੍ਰਵੀਨ ਕੁਮਾਰ ਨੇ ਦੱਸਿਆ ਕਿ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੀੜਤ ਪਰਿਵਾਰਾਂ ਨਾਲ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਜਾ ਕੇ ਰਾਹਤ ਅਤੇ ਬਚਾਅ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਯੂਪੀ ਦੇ ਸਨਅਤੀ ਵਿਕਾਸ ਮੰਤਰੀ ਨੰਦ ਗੋਪਾਲ ਗੁਪਤਾ 'ਨੰਦੀ' ਨੇ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ



Most Read

2024-09-19 19:42:53