Economy >> The Tribune


ਕੱਚੇ ਤੇਲ ਦੀ ਕੀਮਤ 12 ਡਾਲਰ ਤੱਕ ਵਧੀ


Link [2022-03-08 08:53:46]



ਟੋਕੀਓ, 7 ਮਾਰਚ

ਯੂਕਰੇਨ ਸੰਘਰਸ਼ ਡੂੰਘਾ ਹੋਣ ਅਤੇ ਰੂਸ ਖ਼ਿਲਾਫ਼ ਸਖ਼ਤ ਪਾਬੰਦੀਆਂ ਦੇ ਵਧਦੇ ਦਬਾਅ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ 12 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਵਧ ਗਈਆਂ ਹਨ। ਇਸ ਦੇ ਨਾਲ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਵੀ ਤੇਜ਼ੀ ਨਾਲ ਡਿੱਗੇ ਹਨ। ਬ੍ਰੈਂਟ ਕੱਚਾ ਤੇਲ 10 ਫ਼ੀਸਦੀ ਤੋਂ ਜ਼ਿਆਦਾ ਵਧਿਆ ਜਦਕਿ ਅਮਰੀਕੀ ਕੱਚਾ ਤੇਲ 10 ਡਾਲਰ ਚੜ੍ਹ ਕੇ 125 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਅਮਰੀਕੀ ਅਤੇ ਯੂਰੋਪ ਦੇ ਸਟਾਕ ਫਿਊਚਰਾਂ 'ਚ ਵੀ ਗਿਰਾਵਟ ਦਰਜ ਹੋਈ। ਬ੍ਰੈਂਟ ਕੱਚੇ ਤੇਲ ਦੀ ਕੀਮਤ 12.18 ਡਾਲਰ ਵਧ ਕੇ 130.29 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ ਹੈ। ਇੰਜ ਕੱਚੇ ਤੇਲ 2008 ਤੋਂ ਬਾਅਦ ਆਪਣੇ ਸਿਖਰਲੇ ਪੱਧਰ 'ਤੇ ਪਹੁੰਚ ਗਿਆ ਹੈ। ਸੋਨੇ ਦੀ ਕੀਮਤ, ਜਿਸ ਨੂੰ ਸੰਕਟ ਦੇ ਸਮੇਂ 'ਤੇ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ, ਵੀ 26 ਡਾਲਰ ਦੇ ਉਛਾਲ ਨਾਲ 1,992.90 ਡਾਲਰ 'ਤੇ ਪਹੁੰਚ ਗਈ। ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪਲੋਸੀ ਨੇ ਕਿਹਾ ਕਿ ਰੂਸ ਤੋਂ ਤੇਲ ਅਤੇ ਊਰਜਾ ਨਾਲ ਜੁੜੀਆਂ ਵਸਤਾਂ ਦੀ ਦਰਾਮਦ 'ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਅਮਰੀਕੀ ਸ਼ੇਅਰ ਬਾਜ਼ਾਰ ਦੇ ਐੱਸਐਂਡਪੀ 500 'ਚ 1.2 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਜਦਕਿ ਡਾਓ ਇੰਡਸਟਰੀਅਲ 1 ਫ਼ੀਸਦ ਤੱਕ ਡਿੱਗਿਆ। ਡਾਓ 0.5 ਫ਼ੀਸਦੀ ਡਿੱਗ ਕੇ 33,614.80 'ਤੇ ਬੰਦ ਹੋਇਆ ਜਦਕਿ ਨੈਸਡੈਕ 1.7 ਫ਼ੀਸਦ ਡਿੱਗ ਕੇ 13,313.44 ਫ਼ੀਸਦ 'ਤੇ ਪਹੁੰਚ ਗਿਆ। -ਏਪੀ



Most Read

2024-09-20 03:17:03