World >> The Tribune


ਸ੍ਰੀਲੰਕਾਈ ਜਲ ਸੈਨਾ ਵੱਲੋਂ 12 ਭਾਰਤੀ ਮਛੇਰੇ ਗ੍ਰਿਫ਼ਤਾਰ


Link [2022-02-14 08:54:23]



ਕੋਲੰਬੋ, 13 ਫਰਵਰੀ

ਸ੍ਰੀਲੰਕਾਈ ਜਲ ਸੈਨਾ ਨੇ ਦੇਸ਼ ਦੇ ਜਲ ਖੇਤਰ ਵਿਚ ਨਾਜਾਇਜ਼ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ ਹੇਠ 12 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਮੱਛੀਆਂ ਫੜਨ ਵਾਲੀਆਂ ਉਨ੍ਹਾਂ ਦੀਆਂ ਦੋ ਕਿਸ਼ਤੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਇਕ ਅਧਿਕਾਰਤ ਬਿਆਨ ਵਿਚ ਅੱਜ ਇਹ ਜਾਣਕਾਰੀ ਦਿੱਤੀ ਗਈ। ਜਲ ਸੈਨਾ ਨੇ ਦੱਸਿਆ ਕਿ ਤਲਾਈਮਨਾਰ ਦੇ ਉੱਤਰ ਵਿਚ ਸਮੁੰਦਰ 'ਚ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਉਸ ਨੇ ਕਿਹਾ ਕਿ ਇਹ ਮਛੇਰੇ ਦੇਸ਼ ਦੇ ਸਮੁੰਦਰੀ ਖੇਤਰ ਵਿਚ ਪਾਣੀ ਦੇ ਹੇਠਲੇ ਪੱਧਰ 'ਤੇ ਜਾਲ ਵਿਛਾ ਕੇ ਮੱਛੀਆਂ ਫੜ ਰਹੇ ਸਨ। ਉਸ ਨੇ ਕਿਹਾ, ''ਤਲਾਈਮਨਾਰ ਦੇ ਉੱਤਰ ਵਿਚ ਸਮੁੰਦਰ 'ਚ 12 ਫਰਵਰੀ ਰਾਤ ਨੂੰ ਇਕ ਮੁਹਿੰਮ ਚਲਾਈ ਗਈ। ਇਸ ਦੌਰਾਨ ਸ੍ਰੀਲੰਕਾਈ ਜਲ ਸੈਨਾ ਨੇ ਮੱਛੀਆਂ ਫੜਨ ਵਿਚ ਇਸਤੇਮਾਲ ਹੋਣ ਵਾਲੀਆਂ ਦੋ ਭਾਰਤੀ ਕਿਸ਼ਤੀਆਂ ਜ਼ਬਤ ਕੀਤੀਆਂ ਅਤੇ ਸ੍ਰੀਲੰਕਾਈ ਜਲ ਖੇਤਰ ਵਿਚ ਮੱਛੀਆਂ ਫੜ ਰਹੇ 12 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।''



Most Read

2024-09-21 10:30:06