Breaking News >> News >> The Tribune


ਮਹਾਰਾਸ਼ਟਰ ਵਿਧਾਨ ਸਭਾ ਦੇ 12 ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰਨਾ ਗ਼ੈਰ-ਸੰਵਿਧਾਨਕ: ਸੁਪਰੀਮ ਕੋਰਟ


Link [2022-01-28 10:16:54]



ਨਵੀਂ ਦਿੱਲੀ, 28 ਜਨਵਰੀ

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਦੇ 12 ਭਾਜਪਾ ਵਿਧਾਇਕਾਂ ਨੂੰ ਜੁਲਾਈ 2021 'ਚ ਹੋੲੇ ਸੈਸ਼ਨ ਦੀ ਬਾਕੀ ਮਿਆਦ ਤੋਂ ਬਾਅਦ ਤੱਕ ਲਈ ਮੁਅੱਤਲ ਕਰਨ ਦਾ ਪ੍ਰਸਤਾਵ 'ਅਸੰਵਿਧਾਨਕ' ਅਤੇ 'ਤਰਕਹੀਣ' ਹੈ। ਇਹ ਫੈਸਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 12 ਵਿਧਾਇਕਾਂ ਦੀਆਂ ਪਟੀਸ਼ਨਾਂ 'ਤੇ ਸੁਣਾਇਆ ਗਿਆ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਪ੍ਰੀਜ਼ਾਈਡਿੰਗ ਅਫਸਰ ਨਾਲ ਕਥਿਤ ਦੁਰਵਿਵਹਾਰ ਲਈ ਮਹਾਰਾਸ਼ਟਰ ਵਿਧਾਨ ਸਭਾ ਤੋਂ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਸੀ। ਜਸਟਿਸ ਏਐੱਮ ਖਾਨਵਿਲਕਰ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਕਿਹਾ, 'ਸਾਨੂੰ ਇਨ੍ਹਾਂ ਪਟੀਸ਼ਨਾਂ ਨੂੰ ਸਵੀਕਾਰ ਕਰਨ ਵਿੱਚ ਕੋਈ ਝਿਜਕ ਨਹੀਂ ਹੈ ਅਤੇ ਜੁਲਾਈ 2021 ਵਿੱਚ ਹੋਏ ਮੌਨਸੂਨ ਸੈਸ਼ਨ ਦੇ ਬਾਕੀ ਬਚੇ ਸਮੇਂ ਤੱਕ ਇਨ੍ਹਾਂ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਗੈਰ-ਸੰਵਿਧਾਨਕ ਤੇ ਤਰਕਹੀਣ ਹੈ।



Most Read

2024-09-23 14:32:08