Breaking News >> News >> The Tribune


ਲੋੜਾਂ ਪੂਰਾ ਕਰਨ ਲਈ ਸਰਕਾਰ ਚੁੱਕੇਗੀ 11.6 ਲੱਖ ਕਰੋੜ ਦਾ ਕਰਜ਼ਾ


Link [2022-02-02 07:33:09]



ਨਵੀਂ ਦਿੱਲੀ: ਸਰਕਾਰ ਨਵੇਂ ਵਿੱਤੀ ਸਾਲ 2022-23 ਵਿੱਚ ਲਾਗਤ ਲੋੜਾਂ ਨੂੰ ਪੂਰਾ ਕਰਨ ਲਈ ਬਾਜ਼ਾਰ ਵਿੱਚੋਂ 11.6 ਲੱਖ ਕਰੋੜ ਰੁਪਏ ਦਾ ਕਰਜ਼ਾ ਚੁੱਕੇਗੀ। ਮੌਜੂਦਾ ਵਿੱਤੀ ਸਾਲ ਦੇ ਬਜਟ ਅਨੁਮਾਨ 9.7 ਲੱਖ ਕਰੋੜ ਰੁਪੲੇ ਨਾਲੋਂ ਇਹ ਰਾਸ਼ੀ 2 ਲੱਖ ਕਰੋੜ ਰੁਪਏ ਵੱਧ ਹੈ। ਬਜਟ ਦਸਤਾਵੇਜ਼ਾਂ ਮੁਤਾਬਕ ਸਰਕਾਰ ਵੱਲੋਂ ਵਿੱਤੀ ਸਾਲ 2022-23 ਵਿੱਚ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ 11,58,719 ਕਰੋੜ ਰੁਪਏ ਦਾ ਕਰਜ਼ਾ ਚੁੱਕੇ ਜਾਣ ਦਾ ਅਨੁਮਾਨ ਹੈ। ਸਾਲ 2021-22 ਲਈ ਬਜਟ ਅਨੁਮਾਨ 9,67,708 ਕਰੋੜ ਰੁਪਏ ਸੀ, ਜਿਸ ਦਾ ਹੁਣ ਸੋਧਿਆ ਹੋਇਆ ਅਨੁਮਾਨ 8,75,771 ਕਰੋੜ ਰੁਪੲੇ ਹੈ। ਕੁੱਲ ਕਰਜ਼ੇ ਵਿੱਚ ਪਿਛਲੇ ਬਕਾਇਆ ਕਰਜ਼ਿਆਂ ਦੀ ਅਦਾਇਗੀ ਵੀ ਸ਼ਾਮਲ ਹੈ। -ਪੀਟੀਆਈ



Most Read

2024-09-23 10:35:07