Breaking News >> News >> The Tribune


ਕੇਂਦਰ ਨੇ 11,594 ਐਨਜੀਓਜ਼ ਦੀ ਰਜਿਸਟਰੇਸ਼ਨ ਵਧਾਈ


Link [2022-01-26 05:16:15]



ਨਵੀਂ ਦਿੱਲੀ, 25 ਜਨਵਰੀ

ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਵਿਦੇਸ਼ੀ ਚੰਦਾ ਰੈਗੂਲੇਸ਼ਨ ਐਕਟ (ਐਫਸੀਆਰਏ) ਤਹਿਤ 11,594 ਗੈਰ ਸਰਕਾਰੀ ਸੰਗਠਨਾਂ (ਐਨਜੀਓਜ਼) ਦੀ ਰਜਿਸਟਰੇਸ਼ਨ ਵਿਚ ਵਾਧਾ ਕੀਤਾ ਗਿਆ ਹੈ। ਇਹ ਉਹ ਐਨਜੀਓ ਹਨ ਜਿਨ੍ਹਾਂ ਕੱਟ-ਆਫ ਡੇਟ ਤੋਂ ਪਹਿਲਾਂ ਰਜਿਸਟਰੇਸ਼ਨ ਵਿਚ ਵਾਧੇ ਲਈ ਅਰਜ਼ੀ ਦਿੱਤੀ ਸੀ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਦਾਖਲ ਹਲਫ਼ਨਾਮੇ ਤੋਂ ਬਾਅਦ ਜਸਟਿਸ ਏ.ਐਮ. ਖਾਨਵਿਲਕਰ ਦੇ ਬੈਂਚ ਨੇ ਐਫਸੀਆਰਏ ਰਜਿਸਟਰੇਸ਼ਨ ਬਾਰੇ ਉਹ ਅੰਤ੍ਰਿਮ ਰਾਹਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਜਿਸ ਵਿਚ ਮੰਗ ਕੀਤੀ ਗਈ ਸੀ ਕਿ ਜਿਨ੍ਹਾਂ ਸਾਰੇ ਸੰਗਠਨਾਂ ਦੀ ਰਜਿਸਟਰੇਸ਼ਨ 30 ਸਤੰਬਰ ਤੱਕ ਨੇਮਾਂ ਮੁਤਾਬਕ ਸੀ, ਉਨ੍ਹਾਂ ਨੂੰ ਸੂਚੀ ਵਿਚ ਕਾਇਮ ਰੱਖਿਆ ਜਾਵੇ। ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਸਬੰਧਤ ਅਥਾਰਿਟੀ ਕੋਲ ਜਾ ਕੇ ਆਪਣਾ ਪੱਖ ਰੱਖ ਸਕਦੇ ਹਨ। -ਪੀਟੀਆਈ



Most Read

2024-09-23 16:34:04