Breaking News >> News >> The Tribune


ਅਫਗਾਨਿਸਤਾਨ ਵਿੱਚ ਲੜੀਵਾਰ ਬੰਬ ਧਮਾਕਿਆਂ ਵਿੱਚ 11 ਹਲਾਕ, 40 ਜ਼ਖ਼ਮੀ


Link [2022-04-22 03:54:26]



ਕਾਬੁਲ, 21 ਅਪਰੈਲ

ਅਫਗਾਨਿਸਤਾਨ ਵਿੱਚ ਵੀਰਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਵਿੱਚ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਤੇ 40 ਹੋਰ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਸਲਾਮਿਕ ਸਟੇਟ ਨੇ ਮਜ਼ਾਰ ਏ ਸ਼ਰੀਦ ਮਸਜਿਦ ਵਿੱਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਹੁਣ ਤਕ ਜ਼ਿਆਦਾਤਰ ਧਮਾਕੇ ਘੱਟਗਿਣਤੀ ਸ਼ੀਆ ਮੁਸਲਿਮ ਫਿਰਕੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ। ਧਮਾਕੇ ਕਰਨ ਦਾ ਤਰੀਕਾ ਇਸਲਾਮਿਕ ਸਟੇਟ ਨਾਲ ਸਬੰਧਤ ਸੰਗਠਨ ਇਸਲਾਮਿਕ ਸਟੇਟ ਇਨ ਖੁਰਸਾਨ ਪ੍ਰੋਵਿੰਸ ਦੇ ਤਰੀਕੇ ਵਰਗਾ ਹੈ। ਉੱਤਰੀ ਮਜ਼ਾਰ ਏ ਸ਼ਰੀਫ ਹਸਪਤਾਲ ਦੇ ਡਾਕਟਰ ਘਵਸੂਦੀਨ ਅਨਵਰੀ ਨੇ ਦੱਸਿਆ ਕਿ ਉੱਤਰੀ ਮਜ਼ਾਰ ਏ ਸ਼ਰੀਫ ਵਿੱਚ ਚਾਰ ਧਮਾਕੇ ਹੋਏ ਜਿਨ੍ਹਾਂ ਵਿੱਚ 11 ਨਮਾਜ਼ੀਆਂ ਦੀ ਮੌਤ ਹੋ ਗਈ, ਜਦੋਂ 40 ਹੋਰ ਜ਼ਖ਼ਮੀ ਹੋਏ ਹਨ। ਇਕ ਧਮਾਕਾ ਦੋਕਨ ਸਸਜਿਦ ਵਿੱਚ ਨਮਾਜ਼ ਦੌਰਾਨ ਹੋਇਆ। ਉਧਰ, ਅੱਜ ਸਵੇਰੇ ਰਾਜਧਾਨੀ ਕਾਬੁਲ ਵਿੱਚ ਸੜਕ ਕਿਨਾਰੇ ਹੋਏ ਧਮਾਕੇ ਵਿੱਚ ਦੋ ਬੱਚੇ ਜ਼ਖ਼ਮੀ ਹੋ ਗਏ। ਤੀਜਾ ਧਮਾਕਾ ਉੱਤਰੀ ਕੁੰਦੂਜ ਸੂਬੇ ਵਿੱਚ ਹੋਇਆ। ਆਈਐਸ ਕੇ 2014 ਤੋਂ ਮੁਲਕ ਵਿੱਚ ਸਰਗਰਮ ਹੈ ਤੇ ਇਸ ਨੂੰ ਸੱਤਾ 'ਤੇ ਕਾਬਜ਼ਾ ਤਾਲਿਬਾਨ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। -ਏਜੰਸੀ



Most Read

2024-09-20 20:45:54