Economy >> The Tribune


ਸਟੇਟ ਬੈਂਕ ਦੀ ਤਿਜੋਰੀ 'ਚੋਂ 11 ਕਰੋੜ ਰੁਪਏ ਦੇ ਸਿੱਕੇ ਗਾਇਬ; ਸੀਬੀਆਈ ਨੇ ਜਾਂਚ ਆਰੰਭੀ


Link [2022-04-18 22:14:19]



ਨਵੀਂ ਦਿੱਲੀ, 18 ਅਪਰੈਲ

ਰਾਜਸਥਾਨ ਦੇ ਮਹਿੰਦੀਪੁਰ ਬਾਲਾਜੀ ਸਥਿਤ ਸਟੇਟ ਬੈਂਕ ਸ਼ਾਖਾ ਦੀ ਤਿਜੋਰੀ ਵਿੱਚੋਂ 11 ਕਰੋੜ ਰੁਪਏ ਦੇ ਸਿੱਕਿਆਂ ਦੇ ਗਾਇਬ ਹੋਣ ਦੇ ਮਾਮਲੇ ਦੀ ਜਾਂਚ ਸੀਬੀਆਈ ਨੇ ਆਪਣੇ ਹੱਥ ਵਿੱਚ ਲੈ ਲਈ ਹੈ। ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਰਾਜਸਥਾਨ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ, ਕਿਉਂਕਿ ਗੁੰਮ ਹੋਈ ਰਕਮ 3 ਕਰੋੜ ਰੁਪਏ ਤੋਂ ਵੱਧ ਸੀ। ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਸੀਬੀਆਈ ਨੇ ਰਾਜਸਥਾਨ ਪੁਲੀਸ ਵੱਲੋਂ ਦਰਜ ਐਫਆਈਆਰ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਸਟੇਟ ਬੇੈਂਕ ਸ਼ਾਖਾ ਦੇ ਅਧਿਕਾਰੀਆਂ ਨੇ ਮੁੱਢਲੀ ਜਾਂਚ ਵਿੱਚ ਬੈਂਕ ਦੇ ਨਕਦੀ ਰਿਜ਼ਰਵ ਦਾ ਮਿਲਾਨ ਕੀਤਾ ਤਾਂ ਉਨ੍ਹਾਂ ਨੂੰ ਗੜਬੜੀ ਦਾ ਪਤਾ ਚਲਿਆ। ਸ਼ਾਖਾ ਦੀ ਅਕਾਊਂਟ ਬੁੱਕ ਅਨੁਸਾਰ, ਜੈਪੁਰ ਦੇ ਇੱਕ ਨਿੱਜੀ ਵਿਕਰੇਤਾ ਨੂੰ 13 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਸਿੱਕਿਆਂ ਦੀ ਗਿਣਤੀ ਕਰਨ ਦੇ ਕੰਮ ਵਿੱਚ ਸ਼ਾਮਲ ਕੀਤਾ ਗਿਆ ਸੀ। ਗਿਣਤੀ ਤੋਂ ਪਤਾ ਲੱਗਾ ਹੈ ਕਿ ਬ੍ਰਾਂਚ ਵਿੱਚੋਂ 11 ਕਰੋੜ ਰੁਪਏ ਤੋਂ ਵੱਧ ਦੇ ਸਿੱਕੇ ਗਾਇਬ ਸਨ। -ਏਜੰਸੀ



Most Read

2024-09-19 19:46:11