Sport >> The Tribune


ਵਿਸ਼ਵ ਦਰਜਾਬੰਦੀ: ਲਕਸ਼ੈ ਸੇਨ 11ਵੇਂ ਸਥਾਨ ’ਤੇ


Link [2022-03-16 13:35:02]



ਨਵੀਂ ਦਿੱਲੀ: ਉਭਰਦੇ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਅੱਜ ਜਾਰੀ ਬੀਡਬਲਿਊਐੱਫ ਵਿਸ਼ਵ ਦਰਜਾਬੰਦੀ ਵਿੱਚ ਪੁਰਸ਼ ਸਿੰਗਲਜ਼ ਵਿੱਚ 11ਵੇਂ ਸਥਾਨ 'ਤੇ ਪਹੁੰਚ ਗਿਆ, ਜਦਕਿ ਦੋ ਓਲੰਪਿਕ ਤਗ਼ਮੇ ਜੇਤੂ ਪੀਵੀ ਸਿੰਧੂ ਮਹਿਲਾ ਸਿੰਗਲਜ਼ ਵਿੱਚ ਸੱਤਵੇਂ ਸਥਾਨ 'ਤੇ ਬਰਕਰਾਰ ਰਹੀ। ਲਗਾਤਾਰ ਚੰਗੇ ਪ੍ਰਦਰਸ਼ਨ ਦੀ ਬਦੌਲਤ ਲਕਸ਼ੈ ਨੇ ਪਿਛਲੇ ਕੁੱਝ ਮਹੀਨਿਆਂ ਵਿੱਚ ਇਸ ਦਰਜਾਬੰਦੀ ਵਿੱਚ ਲੰਮੀ ਛਾਲ ਲਗਾਈ ਹੈ। ਪੁਰਸ਼ ਸਿੰਗਲਜ਼ ਵਿੱਚ ਉਸ ਦੇ ਹੁਣ 70,086 ਅੰਕ ਹਨ। ਡੈਨਮਾਰਕ ਦਾ ਓਲੰਪਿਕ ਚੈਂਪੀਅਨ ਵਿਕਟਰ ਐਕਸੇਲਸਨ ਚੋਟੀ 'ਤੇ ਚੱਲ ਰਿਹਾ ਹੈ। -ਪੀਟੀਆਈ



Most Read

2024-09-20 07:33:09