World >> The Tribune


ਸ੍ਰੀ ਲੰਕਾ ਵੱਲੋਂ 11 ਭਾਰਤੀ ਮਛੇਰੇ ਗ੍ਰਿਫ਼ਤਾਰ


Link [2022-02-09 05:14:01]



ਕੋਲੰਬੋ, 8 ਫਰਵਰੀ

ਸ੍ਰੀ ਲੰਕਾ ਦੀ ਸਮੁੰਦਰੀ ਫ਼ੌਜ ਨੇ 11 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ 3 ਕਿਸ਼ਤੀਆਂ ਨੂੰ ਵੀ ਜ਼ਬਤ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਭਾਰਤੀ ਮਛੇਰੇ ਸ੍ਰੀ ਲੰਕਾ ਦੇ ਅਧਿਕਾਰ ਖੇਤਰ ਵਾਲੇ ਪਾਣੀ ਵਿਚ ਦਾਖ਼ਲ ਹੋ ਗਏ ਸਨ। ਇਹ ਗ੍ਰਿਫ਼ਤਾਰੀਆਂ ਉੱਤਰੀ ਖੇਤਰ ਵਿਚ ਡੇਲਫਟ ਆਈਲੈਂਡ ਦੇ ਨੇੜਿਓਂ ਕੀਤੀਆਂ ਗਈਆਂ।

ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰੀਆਂ ਸ੍ਰੀ ਲੰਕਾ ਦੇ ਪਾਣੀਆਂ ਵਿੱਚ ਗ਼ੈਰ-ਕਾਨੂੰਨੀ ਮੱਛੀਆਂ ਫੜਨ ਨੂੰ ਰੋਕਣ ਲਈ ਜਲ ਸੈਨਾ ਦੇ ਗਸ਼ਤ ਦਾ ਹਿੱਸਾ ਹਨ। ਇਹ ਕੋਸ਼ਿਸ਼ ਮੁਲਕ ਵੱਲੋਂ ਸਥਾਨਕ ਮਛੇਰਿਆਂ ਅਤੇ ਮੁਲਕ ਵਿੱਚ ਮੱਛੀ ਪਾਲਣ ਦੇ ਸਰੋਤਾਂ ਦੀ ਸਥਿਰਤਾ 'ਤੇ ਸ਼ਿਕਾਰ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੀਤੀ ਜਾ ਰਹੀ ਹੈ।

ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਮਛੇਰਿਆਂ ਦਾ ਮੁੱਦਾ ਵਿਵਾਦਪੂਰਨ ਮੁੱਦਾ ਹੈ। ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਸ੍ਰੀ ਲੰਕਾ ਦੇ ਹਮਰੁਤਬਾ ਜੀਐਲ ਪੀਅਰਿਸ ਦਰਮਿਆਨ ਹੋਈ ਗੱਲਬਾਤ ਵਿੱਚ ਵੀ ਮਛੇਰਿਆਂ ਦਾ ਮੁੱਦਾ ਉੱਠਿਆ। ਪੀਅਰੀਸ ਭਾਰਤ ਦੇ ਤਿੰਨ ਦਿਨਾਂ ਸਰਕਾਰੀ ਦੌਰੇ 'ਤੇ ਹਨ। ਜੈਸ਼ੰਕਰ ਨੇ ਕਿਹਾ ਕਿ ਮਛੇਰਿਆਂ ਦੇ ਮੁੱਦੇ 'ਤੇ ਚਰਚਾ ਕੀਤੀ ਗਈ ਹੈ।

11 ਭਾਰਤੀ ਮਛੇਰਿਆਂ ਦੀ ਗ੍ਰਿਫ਼ਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਸਥਾਨਕ ਇਮੀਗ੍ਰੇਸ਼ਨ ਅਧਿਕਾਰੀ ਪਿਛਲੇ ਮਹੀਨੇ ਉੱਤਰੀ ਜਾਫਨਾ ਵਿੱਚ ਸ੍ਰੀ ਲੰਕਾ ਦੀ ਇੱਕ ਅਦਾਲਤ ਦੁਆਰਾ ਰਿਹਾਅ ਕੀਤੇ 56 ਭਾਰਤੀ ਮਛੇਰਿਆਂ ਨੂੰ ਵਾਪਸ ਭੇਜਣ ਲਈ ਪ੍ਰਬੰਧ ਕਰ ਰਹੇ ਹਨ। -ਪੀਟੀਆਈ



Most Read

2024-09-21 12:49:16