Breaking News >> News >> The Tribune


ਉਤਰਾਖੰਡ ਚੋਣਾਂ: ਕਾਂਗਰਸ ਨੇ 11 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ


Link [2022-01-24 20:42:01]



ਨਵੀਂ ਦਿੱਲੀ, 24 ਜਨਵਰੀ

ਕਾਂਗਰਸ ਨੇ ਉਤਰਾਖੰਡ ਵਿਧਾਨ ਸਭਾ ਚੋਣਾਂ ਲਈ ਸੋਮਵਾਰ ਨੂੰ 11 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦਾ ਨਾਂ ਵੀ ਸ਼ਾਮਲ ਹੈ। ਪਾਰਟੀ ਵੱਲੋਂ ਜਾਰੀ ਸੂਚੀ ਵਿੱਚ ਰਾਵਤ ਨੂੰ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਸੂਚੀ ਨਾਲ ਪਾਰਟੀ ਹੁਣ ਤਕ ਸੂਬੇ ਵਿੱਚ 64 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਹੁਣ ਉਸ ਨੂੰ ਛੇ ਹੋਰਨਾਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰਨਾ ਹੈ। ਇਸ ਸੂਚੀ ਵਿੱਚ ਅਨੂਕਿ੍ਤੀ ਰਾਵਤ ਦਾ ਨਾਂ ਵੀ ਸ਼ਾਮਲ ਹੈ। ਉਹ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਦੀ ਨੂੰਹ ਹੈ। ਅਨੁੂਕਿ੍ਤੀ ਨੂੰ ਗੜ੍ਹਵਾਲ ਜ਼ਿਲ੍ਹੇ ਦੇ ਲੈਂਸਡਾਊਨ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਹਰਕ ਸਿੰਘ ਰਾਵਤ ਅਤੇ ਅਨੂਕਿ੍ਤੀ 22 ਜਨਵਰੀ ਨੂੰ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਹਰਕ ਸਿੰਘ ਰਾਵਤ ਨੂੰ ਭਾਜਪਾ ਨੇ 16 ਜਨਵਰੀ ਨੂੰ ਭਾਜਪਾ ਮੰਤਰੀ ਮੰਡਲ ਅਤੇ ਪਾਰਟੀ ਵਿਚੋਂ ਕੱਢ ਦਿੱਤਾ ਸੀ। ਉਤਰਾਖੰਡ ਵਿੱਚ ਸਭਨਾਂ 70 ਸੀਟਾਂ ਲਈ 14 ਫਰਵਰੀ ਨੂੰ ਵੋਟਾਂ ਪੈਣਗੀਆਂ। -ਏਜੰਸੀ



Most Read

2024-09-23 18:28:59