World >> The Tribune


ਕਰੋਨਾ ਦਾ ਫੈਲਾਅ: ਚੀਨ ਨੇ ਸ਼ੰਘਾਈ ਵਿੱਚ 10,000 ਸਿਹਤ ਕਾਮੇ ਭੇਜੇ


Link [2022-04-05 09:13:40]



ਪੇਈਚਿੰਗ, 4 ਅਪਰੈਲ

ਚੀਨ ਨੇ ਮੁਲਕ ਭਰ ਤੋਂ ਸ਼ੰਘਾਈ ਵਿੱਚ 10,000 ਸਿਹਤ ਕਾਮੇ ਭੇਜੇ ਹਨ, ਜਿਨ੍ਹਾਂ ਵਿੱਚ 2000 ਮਿਲਟਰੀ ਮੈਡੀਕਲ ਸਟਾਫ਼ ਮੈਂਬਰ ਵੀ ਸ਼ਾਮਲ ਹਨ। ਚੀਨ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਵੱਲੋਂ ਤੇਜ਼ੀ ਨਾਲ ਫੈਲ ਰਹੇ ਕੋਵਿਡ-19 ਦੇ ਫੈਲਾਅ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਸ਼ਹਿਰ ਵਿੱਚ ਵੱਡੇ ਪੱਧਰ 'ਤੇ 25 ਲੱਖ ਲੋਕਾਂ ਦੀ ਕਰੋਨਾ ਟੈਸਟਿੰਗ ਕੀਤੀ ਗਈ। ਇੱਥੇ ਦੋ ਪੜਾਵੀ ਲੌਕਡਾਊਨ ਦੂਜੇ ਹਫ਼ਤੇ 'ਚ ਪੁੱਜ ਗਿਆ ਹੈ। ਜਿੱਥੇ ਕਈ ਫੈਕਟਰੀਆਂ ਤੇ ਵਿੱਤੀ ਕੰਪਨੀਆਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਇਕਾਂਤਵਾਸ ਕਰ ਕੇ ਕੰਮ ਚਲਾਇਆ ਜਾ ਰਿਹਾ ਹੈ, ਮੁੱਖ ਚਿੰਤਾ ਚੀਨ ਦੀ ਵਿੱਤੀ ਰਾਜਧਾਨੀ ਤੇ ਮੁੱਖ ਵਪਾਰਕ ਕੇਂਦਰ ਸ਼ੰਘਾਈ ਵਿੱਚ ਲੌਕਡਾਊਨ 'ਚ ਵਾਧਾ ਹੋਣ ਦੇ ਸੰਭਾਵਿਤ ਆਰਥਿਕ ਪ੍ਰਭਾਵ ਨੂੰ ਲੈ ਕੇ ਪ੍ਰਗਟਾਈ ਜਾ ਰਹੀ ਹੈ। ਕਰੋਨਾਵਾਇਰਸ ਦਾ ਇਹ ਰੂਪ ਬੀਏ.2 ਕਾਫ਼ੀ ਤੇਜ਼ੀ ਨਾਲ ਫੈਲਣ ਵਾਲਾ ਹੈ ਜੋ ਚੀਨ ਦੀ ਸਿਫ਼ਰ-ਕੋਵਿਡ ਧਾਰਨਾ ਕਾਇਮ ਰੱਖਣ ਦੀ ਯੋਗਤਾ ਦੀ ਪਰਖ ਕਰ ਰਿਹਾ ਹੈ, ਜਿਸਦਾ ਮੁੱਖ ਮਕਸਦ ਕਰੋਨਾ ਪਾਜ਼ੇਟਿਵ ਮਿਲੇ ਹਰ ਵਿਅਕਤੀ ਨੂੰ ਇਕਾਂਤਵਾਸ ਕਰਨਾ ਹੈ, ਚਾਹੇ ਉਸ ਵਿੱਚ ਇਸ ਮਹਾਮਾਰੀ ਦੇ ਲੱਛਣ ਹਨ ਜਾਂ ਨਹੀਂ। -ਏਪੀ



Most Read

2024-09-20 15:40:05