Sport >> The Tribune


1000ਵਾਂ ਇਕ ਰੋਜ਼ਾ: ਭਾਰਤ ਨੇ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾਇਆ


Link [2022-02-07 15:53:23]



ਅਹਿਮਦਾਬਾਦ, 6 ਫਰਵਰੀ

ਸਪਿੰਨਰਾਂ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਕਪਤਾਨ ਰੋਹਿਤ ਸ਼ਰਮਾ ਵੱਲੋਂ ਖੇਡੀ 60 ਦੌੜਾਂ ਦੀ ਪਾਰੀ ਬਦੌਲਤ ਭਾਰਤ ਨੇ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦੇ ਪਹਿਲੇ ਮੈਚ ਵਿੱਚ ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦਾ ਇਹ 1000ਵਾਂ ਇਕ ਰੋਜ਼ਾ ਮੈਚ ਸੀ ਤੇ ਟੀਮ ਨੇ ਜਿੱਤ ਲਈ ਮਿਲੇ 177 ਦੌੜਾਂ ਦੇ ਟੀਚੇ ਨੂੰ ਮਹਿਜ਼ 28 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ।

ਭਾਰਤ ਦੀ ਨਵੇਂ ਸਾਲ 'ਚ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੌਰੇ 'ਤੇ ਟੀਮ ਨੂੰ 0-3 ਨਾਲ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੋਹਿਤ ਨੇ 51 ਗੇਂਦਾਂ ਦੀ ਪਾਰੀ ਵਿੱਚ 10 ਚੌਕੇ ਤੇ ਇਕ ਛੱਕਾ ਜੜਿਆ। ਰੋਹਿਤ ਨੂੰ ਇਸ਼ਾਨ ਕਿਸ਼ਨ ਦਾ ਚੰਗਾ ਸਾਥ ਮਿਲਿਆ ਤੇ ਦੋਵਾਂ ਨੇ ਪਹਿਲੀ ਵਿਕਟ ਲਈ 84 ਦੌੜਾਂ ਦੀ ਭਾਈਵਾਲੀ ਕਰਕੇ ਜਿੱਤ ਦੀ ਨੀਂਹ ਰੱਖੀ। ਇਸ ਤੋਂ ਪਹਿਲਾਂ ਨਵੇਂ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕਰਨ ਮਗਰੋਂ ਯੁਜ਼ਵੇਂਦਰ ਚਹਿਲ ਤੇ ਵਾਸ਼ਿੰਗਟਨ ਸੁੰਦਰ ਨੇ ਆਪਣੀ ਫਿਰਕੀ ਨਾਲ ਵੈਸਟ ਇੰਡੀਜ਼ ਦੀ ਟੀਮ ਨੂੰ 43.5 ਓਵਰਾਂ ਵਿੱਚ 176 ਦੌੜਾਂ 'ਤੇ ਆਊਟ ਕਰ ਦਿੱਤਾ। ਚਹਿਲ ਨੇ ਚਾਰ ਤੇ ਸੁੰਦਰ ਨੇ ਤਿੰਨ ਵਿਕਟ ਲਏ। - ਪੀਟੀਆਈ



Most Read

2024-09-20 13:53:01