Breaking News >> News >> The Tribune


ਸੀਆਰਪੀਐੱਫ ਤੇ ਹੋਰ ਬਲਾਂ ਨੂੰ ਛੇਤੀ ਮਿਲੇਗੀ ਸਾਲਾਨਾ 100 ਦਿਨ ਦੀ ਛੁੱਟੀ


Link [2022-03-28 06:36:51]



ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਲਈ ਰੱਖੀ ਗਈ 100 ਦਿਨ ਦੀ ਛੁੱਟੀ ਦੀ ਤਜਵੀਜ਼ ਜਲਦੀ ਹੀ ਲਾਗੂ ਕਰ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਵਿਆਪਕ ਨੀਤੀ ਬਣਾਈ ਜਾ ਰਹੀ ਹੈ। ਗ੍ਰਹਿ ਮੰਤਰਾਲੇ ਨੇ ਇਸ ਬਾਰੇ ਕਈ ਮੀਟਿੰਗਾਂ ਕੀਤੀਆਂ ਹਨ। ਇਸ ਮਹੀਨੇ ਕੀਤੀ ਗਈ ਮੀਟਿੰਗ ਵਿਚ ਨੀਤੀ ਨੂੰ ਲਾਗੂ ਕਰਨ ਵਿਚ ਹੋ ਰਹੀ ਦੇਰੀ ਨੂੰ ਖ਼ਤਮ ਕਰਨ ਬਾਰੇ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਉਨ੍ਹਾਂ ਕਾਰਨਾਂ ਬਾਰੇ ਵਿਚਾਰ ਕੀਤਾ ਜਿਨ੍ਹਾਂ ਕਰਕੇ ਹਾਲੇ ਤੱਕ ਇਹ ਨੀਤੀ ਲਾਗੂ ਨਹੀਂ ਕੀਤੀ ਜਾ ਸਕੀ। ਇਸ ਨੀਤੀ ਦਾ ਮੰਤਵ ਕੰਮ ਨਾਲ ਜੁੜੇ ਤਣਾਅ ਨੂੰ ਘਟਾਉਣਾ ਹੈ ਤੇ ਅਜਿਹਾ ਮਾਹੌਲ ਤਿਆਰ ਕਰਨਾ ਹੈ ਜਿਸ ਵਿਚ ਇਨ੍ਹਾਂ ਬਲਾਂ ਦੇ ਦਸ ਲੱਖ ਜਵਾਨ ਖ਼ੁਸ਼ ਰਹਿ ਸਕਣ। ਜ਼ਿਕਰਯੋਗ ਹੈ ਕਿ ਕੇਂਦਰੀ ਪੁਲੀਸ ਬਲਾਂ ਦੇ ਜਵਾਨਾਂ ਨੂੰ ਬੇਹੱਦ ਚੁਣੌਤੀ ਭਰੀਆਂ ਸਥਿਤੀਆਂ ਅਤੇ ਦੂਰ-ਦਰਾਜ ਦੇ ਇਲਾਕਿਆਂ ਵਿਚ ਡਿਊਟੀ ਦੇਣੀ ਪੈਂਦੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਨੀਤੀ ਬਾਰੇ ਗ੍ਰਹਿ ਮੰਤਰਾਲਾ ਅਗਲੇ ਮਹੀਨੇ ਤੱਕ ਫ਼ੈਸਲਾ ਲੈ ਲਏਗਾ। ਉਨ੍ਹਾਂ ਕਿਹਾ ਕਿ ਮਹਾਮਾਰੀ ਫੈਲਣ ਕਾਰਨ ਨੀਤੀ ਲਾਗੂ ਕਰਨ ਵਿਚ ਦੇਰੀ ਹੋਈ ਹੈ। ਸੀਆਰਪੀਐਫ ਦੇ ਡੀਜੀ ਕੁਲਦੀਪ ਸਿੰਘ ਨੇ ਦੱਸਿਆ ਕਿ ਰਿਜ਼ਰਵ ਪੁਲੀਸ ਬਲ ਪਹਿਲਾਂ ਜਵਾਨਾਂ ਨੂੰ ਸਾਲ ਵਿਚ 60-65 ਦਿਨ ਤੱਕ ਛੁੱਟੀ ਦੇ ਰਿਹਾ ਸੀ, ਪਰ ਜੇ ਆਮ ਛੁੱਟੀਆਂ 15 ਦਿਨ ਤੋਂ ਵਧਾ ਕੇ 28-30 ਕੀਤੀਆਂ ਜਾਂਦੀਆਂ ਹਨ ਤਾਂ ਜਵਾਨਾਂ ਨੂੰ 100 ਦਿਨ ਦੀ ਛੁੱਟੀ ਮਿਲ ਜਾਵੇਗੀ। -ਪੀਟੀਆਈ



Most Read

2024-09-21 20:02:22