Breaking News >> News >> The Tribune


ਕਾਂਗਰਸ ਵੱਲੋਂ ਰਾਜ ਸਭਾ ਚੋਣਾਂ ਲਈ 10 ਉਮੀਦਵਾਰਾਂ ਦਾ ਐਲਾਨ


Link [2022-05-30 07:59:51]



ਨਵੀਂ ਦਿੱਲੀ, 29 ਮਈ

ਕਾਂਗਰਸ ਨੇ 10 ਜੂਨ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ, ਜੈਰਾਮ ਰਮੇਸ਼ ਅਤੇ ਅਜੇ ਮਾਕਨ ਤੋਂ ਇਲਾਵਾ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਪੀ. ਚਿਦੰਬਰਮ ਨੂੰ ਤਾਮਿਲ ਨਾਡੂ, ਜੈਰਾਮ ਰਮੇਸ਼ ਨੂੰ ਕਰਨਾਟਕ, ਅਜੈ ਮਾਕਨ ਨੂੰ ਹਰਿਆਣਾ ਤੇ ਰਣਦੀਪ ਸੁਰਜੇਵਾਲਾ ਨੂੰ ਰਾਜਸਥਾਨ ਤੋਂ ਉਮੀਦਵਾਰ ਬਣਾਇਆ ਹੈ। ਪਾਰਟੀ ਵੱਲੋਂ ਮੁਕਲ ਵਾਸਨਿਕ ਅਤੇ ਪ੍ਰਮੋਦ ਤਿਵਾੜੀ ਨੂੰ ਰਾਜਸਥਾਨ, ਵਿਵੇਕ ਤਨਖਾ ਨੂੰ ਮੱਧ ਪ੍ਰਦੇਸ਼ ਰਾਜੀਵ ਸ਼ੁਕਲਾ ਨੂੰ ਮਹਾਰਾਸ਼ਟਰ ਅਤੇ ਰਣਜੀਤ ਰੰਜਨ ਨੂੰ ਛੱਤੀਸਗੜ੍ਹ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ। -ਪੀਟੀਆਈ



Most Read

2024-09-20 07:12:04