World >> The Tribune


ਬੰਗਲਾਦੇਸ਼: ਬੱਸ ਦਰੱਖਤ ਨਾਲ ਟਕਰਾਈ, 10 ਮੌਤਾਂ


Link [2022-05-30 06:53:59]



ਢਾਕਾ, 29 ਮਈ

ਦੱਖਣ-ਪੱਛਮੀ ਬੰਗਲਾਦੇਸ਼ ਵਿੱਚ ਅੱਜ ਇੱਕ ਬੱਸ ਹਾਦਸਾਗ੍ਰਸਤ ਹੋਣ ਕਾਰਨ ਘੱਟ ਘੱਟ 10 ਜਣਿਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਬਰੀਸ਼ਾਲ ਜ਼ਿਲ੍ਹੇ ਦੇ ਵਜ਼ੀਰਪੁਰ ਵਿੱਚ ਡਰਾਈਵਰ ਹੱਥੋਂ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਰੁੱਖ ਵਿੱਚ ਵੱਜਣ ਕਾਰਨ ਵਾਪਰਿਆ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਵਾਪਰੇ ਹਾਦਸੇ ਵਿੱਚ ਦਸ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਵਜ਼ੀਰਪੁਰ ਥਾਣੇ ਦੇ ਇੰਚਾਰਜ ਅਲੀ ਅਰਸ਼ਦ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਬਰੀਸ਼ਾਲ ਸ਼ੇਰ-ਏ-ਬੰਗਲਾ ਮੈਡੀਕਲ ਕਾਲਜ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ



Most Read

2024-09-19 16:29:47