Breaking News >> News >> The Tribune


ਪੁਣਛ ਵਿੱਚ ਢਿੱਗਾਂ ਡਿੱਗਣ ਕਾਰਨ ਫਸੇ 10 ਯਾਤਰੀਆਂ ਨੂੰ ਬਚਾਇਆ


Link [2022-05-29 06:46:05]



ਜੰਮੂ: ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਫ਼ੌਜ ਅਤੇ ਪੁਲੀਸ ਨੇ ਸਾਂਝੀ ਕਾਰਵਾਈ ਦੌਰਾਨ ਮੁਗਲ ਰੋਡ ਨੇੜੇ ਢਿੱਗਾਂ ਡਿੱਗਣ ਕਾਰਨ ਫਸੇ ਇੱਕ ਬੱਚੇ ਸਣੇ ਦਸ ਯਾਤਰੀਆਂ ਨੂੰ ਬਚਾਅ ਲਿਆ। ਰੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਖਰਾਬ ਮੌਸਮ ਦੌਰਾਨ ਮੁਗਲ ਰੋਡ 'ਤੇ ਪੀਰ ਕੀ ਗਲੀ ਨੇੜੇ ਢਿੱਗਾਂ ਡਿੱਗਣ ਕਾਰਨ 10 ਯਾਤਰੀਆਂ ਵਾਲੇ ਛੇ ਵਾਹਨ ਨੋ ਨੈੱਟਵਰਕ ਜ਼ੋਨ ਵਿੱਚ ਫਸ ਗਏ ਸਨ। ਉਨ੍ਹਾਂ ਦੱਸਿਆ ਕਿ ਫ਼ੌਜ ਅਤੇ ਪੁਲੀਸ ਨੇ ਸ਼ੁੱਕਰਵਾਰ ਦੀ ਰਾਤ 11 ਵਜੇ ਬਚਾਅ ਕਾਰਜ ਆਰੰਭੇ, ਜਿਸ ਦੌਰਾਨ ਚਾਰ ਟਰੱਕਾਂ ਅਤੇ ਦੋ ਹੋਰ ਵਾਹਨਾਂ ਵਿੱਚ ਸਵਾਰ ਯਾਤਰੀਆਂ ਨੂੰ ਬਚਾਇਆ ਗਿਆ। ਇਸ ਮਗਰੋਂ ਬਚਾਅ ਟੀਮ ਨੇ ਤੁਰੰਤ ਸੜਕ ਤੋਂ ਮਲਬਾ ਹਟਾਉਣਾ ਸ਼ੁਰੂ ਕੀਤਾ। ਬੁਲਾਰੇ ਨੇ ਦੱਸਿਆ ਕਿ ਮੁਹਿੰਮ ਦੌਰਾਨ ਇੱਕ ਔਰਤ ਅਤੇ ਇੱਕ ਬੱਚੇ ਸਮੇਤ ਬਚਾਏ ਗਏ 10 ਵਿਅਕਤੀਆਂ ਨੂੰ ਪੋਸ਼ਨਾ ਦੀ ਚੈੱਕ ਪੋਸਟ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਲਈ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। -ਪੀਟੀਆਈ



Most Read

2024-09-20 07:11:53