Breaking News >> News >> The Tribune


ਕਿਊਬਾ ਨੂੰ ਭਾਰਤ ਦੇਵੇਗਾ 10 ਕਰੋੜ ਯੂਰੋ ਦਾ ਕਰਜ਼ਾ


Link [2022-04-14 09:58:52]



ਨਵੀਂ ਦਿੱਲੀ: ਖੁਰਾਕੀ ਵਸਤਾਂ ਦੀ ਕਮੀ ਨਾਲ ਜੂਝ ਰਹੇ ਕਿਊਬਾ ਨੂੰ ਭਾਰਤ 10 ਕਰੋੜ ਯੂਰੋ ਦਾ ਕਰਜ਼ਾ ਦੇਵੇਗਾ। ਇਸ ਦੀ ਪੁਸ਼ਟੀ ਕਰਦਿਆਂ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਿਊਬਾ ਨੂੰ ਕਰਜ਼ਾ ਦੇਣ ਲਈ ਗੱਲਬਾਤ ਅੰਤਿਮ ਪੜਾਅ 'ਤੇ ਹੈ। ਅਧਿਕਾਰੀ ਨੇ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਕਿਊਬਾ ਨੂੰ ਇਹ ਰਕਮ ਦਿੱਤੀ ਜਾ ਸਕਦੀ ਹੈ। ਸਮਝੌਤੇ ਨੂੰ ਅੰਤਿਮ ਰੂਪ ਦੇਣ ਮਗਰੋਂ ਅਨਾਜ, ਖਾਣ ਵਾਲੇ ਤੇਲ ਅਤੇ ਹੋਰ ਵਸਤਾਂ ਦੀ ਬਰਾਮਦ ਵੀ ਕੀਤੀ ਜਾਵੇਗੀ। ਭਾਰਤ ਨੇ ਹੁਣੇ ਜਿਹੇ ਕਿਊਬਾ ਨੂੰ ਸੋਲਰ ਪੈਨਲ ਲਗਾਉਣ ਲਈ ਸਾਢੇ 7 ਕਰੋੜ ਡਾਲਰ ਦਾ ਕਰਜ਼ਾ ਦਿੱਤਾ ਸੀ। -ਏਜੰਸੀ



Most Read

2024-09-21 03:44:10