World >> The Tribune


ਅਮਰੀਕਾ ਛੇ ਮਹੀਨਿਆਂ ਲਈ ਰੋਜ਼ਾਨਾ 10 ਲੱਖ ਬੈਰਲ ਤੇਲ ਜਾਰੀ ਕਰੇਗਾ


Link [2022-04-02 05:34:07]



ਵਾਸ਼ਿੰਗਟਨ, 1 ਅਪਰੈਲ

ਮੁੱਖ ਅੰਸ਼

ਤੇਲ ਜਾਰੀ ਕਰਨ ਲਈ ਭਾਰਤ ਸਮੇਤ ਹੋਰ ਮੁਲਕਾਂ ਦੇ ਸੰਪਰਕ 'ਚ ਅਮਰੀਕਾ ਤੇਲ ਵੇਚਣ ਤੋਂ ਮਿਲਣ ਵਾਲੀ ਰਕਮ ਪੈਟਰੋਲੀਅਮ ਭੰਡਾਰ ਭਰਨ ਲਈ ਵਰਤੀ ਜਾਵੇਗੀ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਦੇ ਪੈਟਰੋਲੀਅਮ ਭੰਡਾਰ 'ਚੋਂ ਅਗਲੇ ਛੇ ਮਹੀਨਿਆਂ ਲਈ ਰੋਜ਼ਾਨਾ 10 ਲੱਖ ਬੈਰਲ ਤੇਲ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਵਧ ਰਹੀਆਂ ਤੇਲ ਕੀਮਤਾਂ ਨੂੰ ਕਾਬੂ ਹੇਠ ਰੱਖਣ ਲਈ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਜੰਗ ਦੇ ਸਮੇਂ 'ਚ ਤੇਲ ਦੇ ਖੱਪੇ ਨੂੰ ਪੂਰਨ ਲਈ ਸਪਲਾਈ ਵਧਾਈ ਜਾ ਰਹੀ ਹੈ। 'ਅਮਰੀਕਾ ਦੇ ਇਤਿਹਾਸ 'ਚ ਕੌਮੀ ਭੰਡਾਰ 'ਚੋਂ ਇਹ ਸਭ ਤੋਂ ਵੱਡਾ ਫ਼ੈਸਲਾ ਹੈ।' ਬਾਇਡਨ ਨੇ ਕਿਹਾ ਕਿ ਤੇਲ ਵੇਚਣ ਤੋਂ ਮਿਲਣ ਵਾਲੀ ਰਕਮ ਨੂੰ ਰਣਨੀਤਕ ਪੈਟਰੋਲੀਅਮ ਭੰਡਾਰ ਨੂੰ ਮੁੜ ਤੋਂ ਭਰਨ ਲਈ ਵਰਤਿਆ ਜਾਵੇਗਾ ਤਾਂ ਜੋ ਦੇਸ਼ ਭਵਿੱਖ ਦੀਆਂ ਐਮਰਜੈਂਸੀਆਂ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਉਹ ਲੱਖਾਂ ਬੈਰਲ ਤੇਲ ਜਾਰੀ ਕਰਾਉਣ ਲਈ ਹੋਰ ਮੁਲਕਾਂ ਨਾਲ ਵੀ ਗੱਲਬਾਤ ਕਰ ਰਹੇ ਹਨ। ਬਾਅਦ 'ਚ ਕੌਮੀ ਆਰਥਿਕ ਪਰਿਸ਼ਦ ਦੇ ਡਾਇਰੈਕਟਰ ਬ੍ਰਾਇਨ ਡੀਸੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤੇਲ ਭੰਡਾਰ 'ਚ ਇਸ ਸਮੇਂ 5680 ਲੱਖ ਬੈਰਲ ਤੇਲ ਪਿਆ ਹੈ ਜੋ ਦੱਖਣੀ ਲੂਈਸਿਆਨਾ ਅਤੇ ਟੈਕਸਸ 'ਚ ਚਾਰ ਥਾਵਾਂ 'ਤੇ ਮੌਜੂਦ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਰਣਨੀਤਕ ਭੰਡਾਰਾਂ 'ਚੋਂ ਤੇਲ ਜਾਰੀ ਕਰਨ ਲਈ ਭਾਰਤ ਸਮੇਤ ਹੋਰ ਕਈ ਮੁਲਕਾਂ ਦੇ ਸੰਪਰਕ 'ਚ ਹੈ। ਬਾਇਡਨ ਨੇ ਅਹਿਮ ਸਮੱਗਰੀ ਦੀ ਵਰਤੋਂ ਲਈ ਰੱਖਿਆ ਉਤਪਾਦਨ ਐਕਟ 'ਤੇ ਵੀ ਦਸਤਖ਼ਤ ਕੀਤੇ ਹਨ। -ਪੀਟੀਆਈ



Most Read

2024-09-20 17:36:18