Economy >> The Tribune


ਲੋਕਾਂ ਦੀ ਜੇਬ ਹੋਵੇਗੀ ਹਲਕੀ: 10 ਫ਼ੀਸਦ ਤੱਕ ਵੱਧ ਸਕਦੀਆਂ ਨੇ ਨਿੱਤ ਵਰਤੋਂ ’ਚ ਆਉਂਦੀਆਂ ਵਸਤਾਂ ਦੀਆਂ ਕੀਮਤਾਂ


Link [2022-03-20 18:34:35]



ਨਵੀਂ ਦਿੱਲੀ, 20 ਮਾਰਚ

ਖਪਤਕਾਰਾਂ ਨੂੰ ਹੁਣ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਉਤਪਾਦਾਂ ਲਈ 10 ਫੀਸਦ ਤੱਕ ਵਧੇਰੇ ਖਰਚ ਕਰਨਾ ਪੈ ਸਕਦਾ ਹੈ। ਕਣਕ, ਪਾਮ ਆਇਲ ਅਤੇ ਪੈਕੇਜਿੰਗ ਸਾਮਾਨ ਵਰਗੀਆਂ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਐੱਫਐੱਮਸੀਜੀ ਕੰਪਨੀਆਂ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਰੂਸ-ਯੂਕਰੇਨ ਯੁੱਧ ਕਾਰਨ ਐੱਫਐੱਮਸੀਜੀ ਕੰਪਨੀਆਂ ਨੂੰ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਾਰਨ ਕਣਕ, ਖਾਣ ਵਾਲੇ ਤੇਲ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਵੇਗਾ। ਡਾਬਰ ਅਤੇ ਪਾਰਲੇ ਵਰਗੀਆਂ ਕੰਪਨੀਆਂ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਮਹਿੰਗਾਈ ਦੇ ਦਬਾਅ ਨਾਲ ਨਜਿੱਠਣ ਲਈ ਸਾਵਧਾਨੀ ਨਾਲ ਕਦਮ ਚੁੱਕਣਗੀਆਂ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਿੰਦੁਸਤਾਨ ਯੂਨੀਲੀਵਰ ਅਤੇ ਨੈਸਲੇ ਨੇ ਪਿਛਲੇ ਹਫ਼ਤੇ ਆਪਣੇ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।



Most Read

2024-09-20 00:41:12