Breaking News >> News >> The Tribune


10 ਮਾਰਚ ਨੂੰ ਸਾਫ਼ ਹੋਣ ਜਾਵੇਗਾ ਯੂਪੀ, ਉੱਤਰਾਖੰਡ, ਗੋਆ ਤੇ ਮਨੀਪੁਰ ’ਚ ਊਂਠ ਕੀ ਕਰਵਟ ਲੈਂਦਾ ਹੈ


Link [2022-03-09 11:54:34]



ਵਿਭਾ ਸ਼ਰਮਾ

ਨਵੀਂ ਦਿੱਲੀ, 9 ਮਾਰਚ

ਅਗਲੇ 24 ਘੰਟਿਆਂ ਵਿੱਚ ਸਪੱਸ਼ਟ ਹੋ ਜਾਵੇਗਾ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਉਸ ਦੀ ਸੱਤਾ ਬਰਕਰਾਰ ਰਹਿੰਦੀ ਹੈ ਜਾਂ ਨਹੀਂ।

ਇਨ੍ਹਾਂ ਚੋਣਾਂ 'ਤੇ ਭਾਜਪਾ ਲਈ ਬਹੁਤ ਕੁਝ ਦਾਅ 'ਤੇ ਹੈ। ਖਾਸ ਤੌਰ 'ਤੇ 403 ਮੈਂਬਰੀ ਯੂਪੀ ਵਿਧਾਨ ਸਭਾ ਕਿਉਂਕਿ ਕਿਸੇ ਵੀ ਪਾਰਟੀ ਦੀ ਕੇਂਦਰ ਵਿੱਚ ਸੱਤਾ ਯੂਪੀ ਤੋਂ ਹੋ ਕੇ ਨਿਕਲਦੀ ਹੈ। ਮੌਜੂਦਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਅਖਿਲੇਸ਼ ਯਾਦਵ ਦੀ ਅਗਵਾਈ ਵਾਲੇ ਗੱਠਜੋੜ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਬਸਪਾ ਦੀ ਮਾਇਆਵਤੀ ਅਤੇ ਕਾਂਗਰਸ ਦੀ ਪ੍ਰਿਯੰਕਾ ਗਾਂਧੀ ਵਾਡਰਾ ਦਾ ਭਵਿੱਖ ਵੀ ਦਾਅ 'ਤੇ ਹੈ। ਯੂਪੀ ਦੇ ਨਤੀਜੇ ਜੁਲਾਈ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਤੇ ਵੀ ਪ੍ਰਭਾਵ ਪਾਉਣਗੇ, ਜਦੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣਾ ਕਾਰਜਕਾਲ ਪੂਰਾ ਕਰਨਗੇ। ਭਾਰਤ ਦੇ ਰਾਸ਼ਟਰਪਤੀ ਦੀ ਚੋਣ 776 ਸੰਸਦ ਮੈਂਬਰਾਂ ਅਤੇ ਲਗਭਗ 4,120 ਵਿਧਾਇਕਾਂ ਦੁਆਰਾ ਬਣਾਏ ਗਏ ਚੋਣਕਾਰ ਕਾਲਜ ਦੁਆਰਾ ਕੀਤੀ ਜਾਂਦੀ ਹੈ।



Most Read

2024-09-22 10:30:29