Breaking News >> News >> The Tribune


ਮੁੰਬਈ: ਅੰਡਰਵਰਲਡ ਨਾਲ ਸਬੰਧਤ ਮਾਮਲੇ ’ਚ ਈਡੀ ਵੱਲੋਂ 10 ਥਾਵਾਂ ’ਤੇ ਛਾਪੇ, ਕਈ ਨੇਤਾ ਰਡਾਰ ’ਤੇ


Link [2022-02-15 11:54:21]



ਨਵੀਂ ਦਿੱਲੀ/ਮੁੰਬਈ, 15 ਫਰਵਰੀ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੰਡਰਵਰਲਡ ਗਤੀਵਿਧੀਆਂ, ਜਾਇਦਾਦਾਂ ਦੀ ਗੈਰ-ਕਾਨੂੰਨੀ ਖਰੀਦ-ਵੇਚ ਅਤੇ ਹਵਾਲਾ ਰਾਹੀਂ ਲੈਣ-ਦੇਣ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਲਈ ਅੱਜ ਮੁੰਬਈ ਵਿੱਚ ਕਈ ਥਾਵਾਂ 'ਤੇ ਛਾਪੇ ਮਾਰੇ। ਗੈਰ-ਕਾਨੂੰਨੀ ਖਰੀਦ ਵੇਚ ਮਾਮਲੇ 'ਚ ਕੁਝ ਨੇਤਾ ਵੀ ਏਜੰਸੀ ਦੇ ਰਡਾਰ 'ਤੇ ਹਨ। ਮਹਾਰਾਸ਼ਟਰ ਦੀ ਰਾਜਧਾਨੀ 'ਚ ਕਰੀਬ 10 ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮੁੱਖ ਸਾਜ਼ਿਸ਼ਕਾਰ ਦਾਊਦ ਇਬਰਾਹਿਮ ਖ਼ਿਲਾਫ਼ ਈਡੀ ਅਤੇ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਦਰਜ ਐੱਫਆਈਆਰ ਦੇ ਅਧਾਰ 'ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ।



Most Read

2024-09-22 22:20:48