Breaking News >> News >> The Tribune


ਗੋਆ ਚੋਣਾਂ: ਬਾਅਦ ਦੁਪਹਿਰ 1 ਵਜੇ ਤੱਕ 44.62 ਫੀਸਦ ਵੋਟਿੰਗ


Link [2022-02-14 14:14:46]



ਪਣਜੀ, 14 ਫਰਵਰੀ

ਸੂਬੇ ਵਿਚ ਗੋਆ ਵਿਧਾਨ ਸਭਾ ਦੀਆਂ 40 ਸੀਟਾਂ ਲਈ ਵੋਟਾਂ ਪੈਣ ਦਾ ਅਮਲ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਿਆ ਜੋ ਕਿ ਸ਼ਾਮ 6 ਵਜੇ ਤੱਕ ਚੱਲੇਗਾ। ਇਨ੍ਹਾਂ 40 ਸੀਟਾਂ ਲਈ 301 ਉਮੀਦਵਾਰ ਮੈਦਾਨ ਵਿਚ ਹਨ। ਚੋਣ ਕਮਿਸ਼ਨ ਅਨੁਸਾਰ ਸੂਬੇ ਵਿਚ ਬਾਅਦ ਦੁਪਹਿਰ 1 ਵਜੇ ਤੱਕ 44.62 ਫੀਸਦ ਵੋਟਿੰਗ ਹੋਈ। ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਉੱਤਰੀ ਗੋਆ ਦਾ ਸੰਖਲਿਮ ਹਲਕਾ ਜਿਸ ਦੀ ਨੁਮਾਇੰਦਗੀ ਮੁੱਖ ਮੰਤਰੀ ਪ੍ਰਮੋਦ ਸਾਵੰਤ ਕਰਦੇ ਹਨ, ਵਿਚ ਬਾਅਦ ਦੁਪਹਿਰ 1 ਵਜੇ ਤੱਕ ਸਭ ਤੋਂ ਵੱਧ 54 ਫੀਸਦ ਵੋਟਿੰਗ ਦਰਜ ਕੀਤੀ ਗਈ।



Most Read

2024-09-22 22:22:51