Breaking News >> News >> The Tribune


ਉੱਤਰ ਪ੍ਰਦੇਸ਼ ਚੋਣਾਂ: ਬਾਅਦ ਦੁਪਹਿਰ 1 ਵਜੇ ਤੱਕ 39.07 ਫ਼ੀਸਦ ਵੋਟਿੰਗ


Link [2022-02-14 14:14:46]



ਲਖਨਊ, 14 ਫਰਵਰੀ

ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੌਰਾਨ ਨੌਂ ਜ਼ਿਲ੍ਹਿਆਂ 'ਚ ਆਉਂਦੀਆਂ 55 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋ ਗਿਆ ਅਤੇ ਬਾਅਦ ਦੁਪਹਿਰ 1 ਵਜੇ ਤੱਕ 39.07 ਫੀਸਦ ਵੋਟਿੰਗ ਦਰਜ ਕੀਤੀ ਗਈ। ਇਹ 55 ਸੀਟਾਂ ਸਹਾਰਨਪੁਰ, ਬਿਜਨੌਰ, ਮੁਰਾਦਾਬਾਦ, ਸੰਭਲ, ਰਾਮਪੁਰ, ਅਮਰੋਹਾ, ਬੁਦਾਯੂੰ, ਬਰੇਲੀ ਅਤੇ ਸ਼ਾਹਜਹਾਂਪੁਰ ਜ਼ਿਲ੍ਹਿਆਂ ਵਿਚ ਆਉਂਦੀਆਂ ਹਨ। ਚੋਣ ਕਮਿਸ਼ਨ ਅਨੁਸਾਰ ਬਾਅਦ ਦੁਪਹਿਰ 1 ਵਜੇ ਤੱਕ ਸਹਾਰਨਪੁਰ ਜ਼ਿਲ੍ਹੇ ਵਿਚ 42.44 ਫੀਸਦ, ਬਿਜਨੌਰ 'ਚ 38.64, ਮੁਰਾਦਾਬਾਦ 'ਚ 42.28, ਸੰਭਲ 'ਚ 38.01, ਰਾਮਪੁਰ 'ਚ 40.10, ਅਮਰੋਹਾ 'ਚ 40.90, ਬੁਦਾਯੂੰ 'ਚ 35.57, ਬਰੇਲੀ 'ਚ 39.57 ਅਤੇ ਸ਼ਾਹਜਹਾਂਪੁਰ 'ਚ 35.47 ਫੀਸਦ ਵੋਟਿੰਗ ਹੋਈ। -ਪੀਟੀਆਈ



Most Read

2024-09-22 22:35:33