Breaking News >> News >> The Tribune


ਉੱਤਰਾਖੰਡ ਚੋਣਾਂ: ਬਾਅਦ ਦੁਪਹਿਰ 1 ਵਜੇ ਤੱਕ 35.21 ਫੀਸਦ ਵੋਟਿੰਗ


Link [2022-02-14 14:14:46]



ਦੇਹਰਾਦੂਨ, 14 ਫਰਵਰੀ

ਉੱਤਰਾਖੰਡ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ 8 ਵਜੇ ਸੂਬੇ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਦਾ ਅਮਲ ਸ਼ੁਰੂ ਹੋ ਗਿਆ, ਜਿੱਥੇ ਸੂਬੇ ਦੇ 82 ਲੱਖ ਤੋਂ ਜ਼ਿਆਦਾ ਵੋਟਰ 632 ਉਮੀਦਵਾਰਾਂ ਦੇ ਭਵਿੱਖ ਨੂੰ ਈਵੀਐੱਮਜ਼ ਵਿਚ ਕੈਦ ਕਰਨਗੇ। ਬਾਅਦ ਦੁਪਹਿਰ 1 ਵਜੇ ਤੱਕ ਸੂਬੇ ਵਿਚ 35.21 ਫੀਸਦ ਵੋਟਿੰਗ ਦਰਜ ਕੀਤੀ ਗਈ।

ਚੋਣ ਕਮਿਸ਼ਨ ਅਨੁਸਾਰ ਬਾਅਦ ਦੁਪਹਿਰ 1 ਵਜੇ ਤੱਕ ਉੱਤਰਕਾਸ਼ੀ ਵਿਚ ਸਭ ਤੋਂ ਵੱਧ 40.12 ਫੀਸਦ, ਅਲਮੋੜਾ ਜ਼ਿਲ੍ਹੇ ਵਿਚ 30.37 ਫੀ਼ਸਦ, ਬਾਗੇਸ਼ਵਰ ਵਿਚ 32.55, ਚਮੋਲੀ ਵਿਚ 33.82, ਚੰਪਾਵਤ ਵਿਚ 34.66, ਦੇਹਰਾਦੂਨ 34.45, ਹਰਿਦੁਆਰ 38.83, ਨੈਨੀਤਾਲ 37.41, ਪੌੜੀ ਗੜਵਾਲ 31.59, ਪਿਥੌਰਾਗੜ੍ਹ 29.68, ਰੁੱਦਰਪ੍ਰਯਾਗ 34.82, ਟੀਹਰੀ ਗੜਵਾਲ 32.59 ਅਤੇ ਊਧਮ ਸਿੰਘ ਨਗਰ ਵਿਚ 37.17 ਫੀਸਦ ਵੋਟਿੰਗ ਹੋਈ।

ਸੂਬੇ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਿਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉੱਤਰਾਖੰਡ ਦੀ ਮੁੱਖ ਚੋਣ ਅਧਿਕਾਰੀ ਸੌਜਨਿਆ ਨੇ ਦੱਸਿਆ ਕਿ ਸੂਬੇ ਵਿਚ ਸ਼ਾਮ 6 ਵਜੇ ਤੱਕ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ। ਉਨ੍ਹਾਂ ਸੂਬੇ ਦੇ ਸਾਰੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। -ਪੀਟੀਆਈ



Most Read

2024-09-22 22:29:22