Breaking News >> News >> The Tribune


ਅਪਡੇਟ: ਯੂਪੀ ਵਿਧਾਨ ਸਭਾ ਚੋਣਾਂ (ਫੇਜ਼-1): ਦੁਪਹਿਰ 3 ਵਜੇ ਤਕ 48 ਫੀਸਦ ਵੋਟਿੰਗ


Link [2022-02-10 14:34:16]



ਲਖਨਊ, 10 ਫਰਵਰੀ

ਉੱਤਰ ਪ੍ਰਦੇਸ਼ ਵਿੱਚ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਪਹਿਲੇ ਫੇਜ਼ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ 9 ਵਜੇ ਤੱਕ 7.93 ਫੀਸਦ ਵੋਟਾਂ ਪੈ ਚੁੱਕੀਆਂ ਸਨ ਤੇ ਦੁਪਹਿਰ 1 ਵਜੇ ਤੱਕ 35 ਫੀਸਦ ਵੋਟਿੰਗ ਹੋ ਚੁੱਕੀ ਸੀ। ਇਸੇ ਦੌਰਾਨ ਦੁਪਹਿਰ 3 ਵਜੇ ਤੱਕ 48.24 ਫੀਸਦ ਵੋਟਿੰਗ ਹੋ ਚੁੱਕੀ ਹੈ। ਕਈ ਬੂਥਾਂ 'ਤੇ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਖਰਾਬੀਆਂ ਵੀ ਪਾਈਆਂ ਗਈਆਂ ਹਨ। ਵੋਟਿੰਗ ਪ੍ਰਕਿਰਿਆ ਸ਼ਾਮ 7 ਵਜੇ ਤਕ ਜਾਰੀ ਰਹੇਗੀ। ਇਸ ਪਹਿਲੇ ਫੇਜ਼ ਤਹਿਤ ਯੂਪੀ ਦੀਆਂ 58 ਵਿਧਾਨ ਸਭਾ ਸੀਟਾਂ 'ਤੇ ਉਮੀਦਵਾਰਾਂ ਦੀ ਚੋਣ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। -ਪੀਟੀਆਈ



Most Read

2024-09-23 02:27:58