Breaking News >> News >> The Tribune


ਸੀਬੀਐੱਸਈ ਨੇ ਦਸਵੀਂ ਟਰਮ-1 ਦਾ ਨਤੀਜਾ ਐਲਾਨਿਆ


Link [2022-03-13 05:14:03]



ਚੰਡੀਗੜ੍ਹ (ਟਨਸ): ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਅੱਜ ਦਸਵੀਂ ਟਰਮ-1 ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਨੇ ਨਤੀਜਾ ਵੈੱਬਸਾਈਟ ਦੀ ਥਾਂ ਸਕੂਲਾਂ ਨੂੰ ਹੀ ਜਾਰੀ ਕੀਤਾ ਹੈ। ਬੋਰਡ ਨੇ ਸਕੂਲਾਂ ਨੂੰ ਸਿਰਫ ਥਿਊਰੀ ਦੇ ਹੀ ਅੰਕ ਭੇਜੇ ਹਨ ਜਦਕਿ ਅੰਦਰੂਨੀ ਮੁਲਾਂਕਣ ਤੇ ਪ੍ਰੈਕਟੀਕਲ ਦੇ ਅੰਕ ਸਕੂਲਾਂ ਕੋਲ ਪਹਿਲਾਂ ਹੀ ਮੌਜੂਦ ਹਨ। ਸਕੂਲਾਂ ਨੇ ਵੀ ਹਾਲੇ ਸਾਰੇ ਵਿਦਿਆਰਥੀਆਂ ਨੂੰ ਨਤੀਜਾ ਜਾਰੀ ਨਹੀਂ ਕੀਤਾ ਤੇ ਸਕੂਲਾਂ ਨੇ ਵਿਦਿਆਰਥੀਆਂ ਨੂੰ ਸੋਮਵਾਰ ਨੂੰ ਅੰਕਾਂ ਦੀ ਜਾਣਕਾਰੀ ਹਾਸਲ ਕਰਨ ਲਈ ਸੱਦਿਆ ਹੈ। ਬੋਰਡ ਨੇ ਅੱਜ ਸਾਰੇ ਸਕੂਲਾਂ ਨੂੰ ਨਤੀਜਾ ਈ-ਮੇਲ ਜ਼ਰੀੲੇ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ ਕੋਲ ਹੁਣ ਥਿਊਰੀ ਦੇ ਅੰਕ ਆ ਗਏ ਹਨ ਤੇ ਸਕੂਲ ਅੰਦਰੂਨੀ ਮੁਲਾਂਕਣ ਤੇ ਪ੍ਰੈਕਟੀਕਲ ਅੰਕ ਜੋੜ ਕੇ ਵਿਦਿਆਰਥੀਆਂ ਦੀ ਮਾਰਕਸ਼ੀਟ ਤਿਆਰ ਕਰਨ।



Most Read

2024-09-22 01:17:47