World >> The Tribune


‘ਟਿਕਟੌਕ’ ਦੇ ਚੀਨੀ ਮੁਲਾਜ਼ਮਾਂ ’ਤੇ ਅਮਰੀਕੀ ਲੋਕਾਂ ਦਾ ਨਿੱਜੀ ਡੇਟਾ ਦੇਖਣ ਦੇ ਦੋਸ਼


Link [2022-06-19 14:02:57]



ਸਾਂ ਫਰਾਂਸਿਸਕੋ, 18 ਜੂਨ

ਇਕ ਰਿਪੋਰਟ ਮੁਤਾਬਕ ਚੀਨ ਦੀ ਵਿਸ਼ਵ ਪੱਧਰੀ ਇੰਟਰਨੈੱਟ ਕੰਪਨੀ 'ਬਾਈਟਡਾਂਸ' ਦੇ ਮੁਲਾਜ਼ਮਾਂ ਨੇ ਅਮਰੀਕਾ ਵਿਚਲੇ 'ਟਿਕਟੌਕ' ਵਰਤੋਂਕਾਰਾਂ ਦਾ ਡੇਟਾ ਨਿਯਮਾਂ ਦੀ ਉਲੰਘਣਾ ਕਰਕੇ ਕਈ ਵਾਰ ਦੇਖਿਆ ਹੈ। 'ਬਜ਼ਫੀਡ ਨਿਊਜ਼' ਨੇ ਟਿਕਟੌਕ ਜਿਸ ਦੀ ਮਾਲਕ ਕੰਪਨੀ ਬਾਈਟਡਾਂਸ ਹੈ, ਦੀਆਂ 80 ਤੋਂ ਵੱਧ ਅੰਦਰੂਨੀ ਮੀਟਿੰਗਾਂ ਦੇ ਲੀਕ ਹੋਏ ਆਡੀਓ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਚੀਨ ਦੇ ਇੰਜਨੀਅਰਾਂ ਦੀ ਪਹੁੰਚ ਸਤੰਬਰ 2021 ਤੋਂ ਲੈ ਕੇ ਜਨਵਰੀ 2022 ਤੱਕ ਅਮਰੀਕੀ ਡੇਟਾ ਤੱਕ ਸੀ। ਅਮਰੀਕਾ ਵਿਚ ਟਿਕਟੌਕ ਦੇ ਸਟਾਫ਼ ਨੂੰ ਇਸ ਡੇਟਾ ਤੱਕ ਪਹੁੰਚ ਬਣਾਉਣ ਦੀ ਮਨਜ਼ੂਰੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੂੰ ਅਜਿਹਾ ਆਪਣੇ ਆਪ ਕਰਨ ਬਾਰੇ ਕੋਈ ਜਾਣਕਾਰੀ ਹੈ। ਟਿਕਟੌਕ ਦੇ ਟਰੱਸਟ ਤੇ ਸੇਫਟੀ ਵਿਭਾਗ ਦੇ ਇਕ ਮੈਂਬਰ ਨੇ ਸਤੰਬਰ 2021 ਦੀ ਇਕ ਮੀਟਿੰਗ ਵਿਚ ਕਿਹਾ ਹੈ ਕਿ, 'ਸਭ ਕੁਝ ਚੀਨ ਵਿਚ ਦੇਖਿਆ ਜਾ ਰਿਹਾ ਹੈ'। ਆਡੀਓ ਟੇਪਾਂ ਵਿਚ ਸੰਕੇਤ ਮਿਲਦੇ ਹਨ ਕਿ ਕੰਪਨੀ ਸ਼ਾਇਦ ਅਮਰੀਕੀ ਦੇ ਆਗੂਆਂ, ਆਪਣੇ ਵਰਤੋਂਕਾਰਾਂ ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਟਿਕਟੌਕ ਦੇ ਇਕ ਬੁਲਾਰੇ ਨੇ ਕਿਹਾ ਕਿ ਉਹ ਅਮਰੀਕਾ ਵਿਚਲੇ ਡੇਟਾ ਦੀ ਸੁਰੱਖਿਆ ਬਾਰੇ ਹਰ ਸ਼ੱਕ ਦੂਰ ਕਰਨ ਦਾ ਯਤਨ ਕਰਦੇ ਹਨ। ਇਸ ਲਈ ਵੱਖ-ਵੱਖ ਖੇਤਰਾਂ ਤੋਂ ਮਾਹਿਰ ਰੱਖੇ ਗਏ ਹਨ। ਜ਼ਿਕਰਯੋਗ ਹੈ ਕਿ 2020 ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿੱਜਤਾ ਤੇ ਸੁਰੱਖਿਆ ਦਾ ਹਵਾਲਾ ਦੇ ਕੇ ਟਿਕਟੌਕ ਉਤੇ ਪਾਬੰਦੀ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਬਾਈਟਡਾਂਸ ਰਾਹੀਂ ਚੀਨ ਦੀ ਸਰਕਾਰ ਅਮਰੀਕੀ ਲੋਕਾਂ ਦੀਆਂ ਨਿੱਜੀ ਜਾਣਕਾਰੀ ਇਕੱਠੀਆਂ ਕਰ ਰਹੀ ਹੈ। -ਆਈਏਐੱਨਐੱਸ



Most Read

2024-09-08 04:14:19