Breaking News >> News >> The Tribune


ਅਗਨੀਪਥ: ਦੇਸ਼ ਭਰ ’ਚ ਹਿੰਸਕ ਪ੍ਰਦਰਸ਼ਨ ਜਾਰੀ


Link [2022-06-18 11:58:50]



ਦਿੱਲੀ/ਸਿਕੰਦਰਾਬਾਦ, 17 ਜੂਨ

ਮੁੱਖ ਅੰਸ਼

ਪ੍ਰਦਰਸ਼ਨਕਾਰੀਆਂ ਨੇ ਚਾਰ ਰੇਲ ਗੱਡੀਆਂ ਫੂਕੀਆਂ ਬਿਹਾਰ ਤੇ ਯੂਪੀ 'ਚ ਰੇਲਵੇ ਸਟੇਸ਼ਨਾਂ ਦੀ ਭੰਨਤੋੜ, ਕੌਮੀ ਤੇ ਰੇਲ ਮਾਰਗਾਂ ਉੱਤੇ ਆਵਾਜਾਈ ਠੱਪ ਕੀਤੀ 300 ਤੋਂ ਵੱਧ ਰੇਲ ਗੱਡੀਆਂ ਅਸਰਅੰਦਾਜ਼ ਹੋਈਆਂ ਪ੍ਰਧਾਨ ਮੰਤਰੀ ਦੇ ਸੰਸਦੀ ਹਲਕੇ ਵਾਰਾਨਸੀ ਵਿੱਚ ਵੀ ਸਰਕਾਰੀ ਬੱਸਾਂ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਪਟਨਾ ਵਿੱਚ ਹਜੂਮ ਨੇ ਉਪ ਮੁੱਖ ਮੰਤਰੀ ਰੇਣੂ ਦੇਵੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਪਲਵਲ ਹਿੰਸਾ ਲਈ ਹਜ਼ਾਰ ਤੋਂ ਵੱਧ ਲੋਕਾਂ ਖਿਲਾਫ਼ ਕੇਸ ਦਰਜ

ਹਥਿਆਰਬੰਦ ਬਲਾਂ ਵਿੱਚ ਭਰਤੀ ਸਕੀਮ 'ਅਗਨੀਪਥ' ਖ਼ਿਲਾਫ਼ ਉੱਠੇ ਰੋਹ ਦਾ ਸੇਕ ਦੱਖਣੀ ਰਾਜਾਂ ਤੱਕ ਪੁੱਜ ਗਿਆ ਹੈ। ਤਿਲੰਗਾਨਾ ਦੇ ਸਿਕੰਦਰਾਬਾਦ ਵਿੱਚ ਰੇਲਵੇ ਸੁਰੱਖਿਆ ਬਲਾਂ (ਆਰਪੀਐੱਫ) ਵੱਲੋਂ ਪ੍ਰਦਰਸ਼ਨਕਾਰੀਆਂ 'ਤੇ ਚਲਾਈ ਗੋਲੀ ਵਿੱਚ ਇਕ ਵਿਅਕਤੀ ਹਲਾਕ ਤੇ 15 ਹੋਰ ਜ਼ਖ਼ਮੀ ਹੋ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਥਲ ਸੈਨਾ ਮੁਖੀ ਮਨੋਜ ਪਾਂਡੇ ਵੱਲੋਂ ਭਰਤੀ ਸਕੀਮ ਨੂੰ ਲੈ ਕੇ ਦਿੱਤੇ ਭਰੋਸਿਆਂ ਨੂੰ ਦਰਕਿਨਾਰ ਕਰਕੇ ਨੌਜਵਾਨਾਂ ਨੇ ਹੱਥਾਂ 'ਚ ਡਾਂਗਾਂ ਤੇ ਪੱਥਰ ਲੈ ਕੇ ਸ਼ਹਿਰ ਤੇ ਛੋਟੇ ਕਸਬਿਆਂ ਵਿੱਚ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਤੇ ਕੌਮੀ ਮਾਰਗਾਂ 'ਤੇ ਆਵਾਜਾਈ ਠੱਪ ਕੀਤੀ। ਬਿਹਾਰ ਤੇ ਯੂਪੀ ਵਿਚ ਹਿੰਸਕ ਪ੍ਰਦਰਸ਼ਨਾਂ ਦਾ ਦੌਰ ਅੱਜ ਵੀ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਬਿਹਾਰ, ਉੱਤਰ ਪ੍ਰਦੇਸ਼ ਤੇ ਤਿਲੰਗਾਨਾ ਸਣੇ ਵੱਖ ਵੱਖ ਥਾਈਂ ਸੱਤ ਰੇਲ ਗੱਡੀਆਂ ਫੂਕ ਦਿੱਤੀਆਂ। ਹਜੂਮ ਨੇ ਸਰਕਾਰੀ ਤੇ ਨਿੱਜੀ ਜਾਇਦਾਦਾਂ ਦੀ ਵੀ ਭੰਨਤੋੜ ਕੀਤੀ। ਪਟਨਾ ਵਿੱਚ ਹਜੂਮ ਨੇ ਭਾਜਪਾ ਆਗੂ ਤੇ ਉਪ ਮੁੱਖ ਮੰਤਰੀ ਰੇਣੂ ਦੇਵੀ ਦੇ ਘਰ ਅਤੇ ਭਾਜਪਾ ਵਿਧਾਇਕ ਦੀ ਕਾਰ ਨੂੰ ਨਿਸ਼ਾਨਾ ਬਣਾਇਆ। ਬਿਹਾਰ ਭਾਜਪਾ ਦੇ ਪ੍ਰਧਾਨ ਸੰਜੈ ਜੈਸਵਾਲ ਦੇ ਬੇਤੀਆ ਕਸਬੇ ਵਿਚਲੇ ਘਰ ਦੀ ਵੀ ਭੰਨਤੋੜ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ ਵਿੱਚ ਵੀ ਲੋਕਾਂ ਨੇ ਸਰਕਾਰੀ ਬੱਸਾਂ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਹਿੰਸਕ ਪ੍ਰਦਰਸ਼ਨਾਂ ਕਰਕੇ ਅੱਜ ਘੱਟੋ-ਘੱਟ 300 ਰੇਲ ਗੱਡੀਆਂ ਦੀ ਆਵਾਜਾਈ ਅਸਰਅੰਦਾਜ਼ ਹੋਈ ਤੇ 200 ਤੋਂ ਵੱਧ ਗੱਡੀਆਂ ਨੂੰ ਰੱਦ ਕਰਨਾ ਪਿਆ। ਮੱਧ ਪ੍ਰਦੇਸ਼ ਦੀ ਰਾਜਧਾਨੀ ਇੰਦੌਰ, ਹਰਿਆਣਾ ਦੇ ਨਰਵਾਨਾ, ਹਿਸਾਰ, ਫ਼ਤਿਆਬਾਦ ਤੇ ਝੱਜਰ ਅਤੇ ਪੱਛਮੀ ਬੰਗਾਲ ਤੇ ਝਾਰਖੰਡ ਵਿੱਚ ਵੀ ਕਈ ਥਾਈਂ ਲੋਕਾਂ ਨੇ ਪ੍ਰਦਰਸ਼ਨ ਕੀਤੇ। ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਹੋਈ ਹਿੰਸਾ ਲਈ 1000 ਤੋਂ ਵੱਧ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰ ਸਰਕਾਰ ਨੂੰ ਅਗਨੀਪਥ ਸਕੀਮ 'ਤੇ ਫੌਰੀ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਹੈ।

ਉੱਤਰ ਪ੍ਰਦੇਸ਼ ਤੋਂ ਤਿਲੰਗਾਨਾ ਅਤੇ ਬਿਹਾਰ ਤੋਂ ਮੱਧ ਪ੍ਰਦੇਸ਼ ਤੱਕ ਦੇਸ਼ ਦੇ ਇਕ ਵੱਡੇ ਹਿੱਸੇ ਵਿੱਚ ਰੋਹ ਵਿੱਚ ਆਏ ਹਜੂਮ ਨੇ ਪੱਥਰਬਾਜ਼ੀ ਕਰਕੇ ਕਰੋੜਾਂ ਰੁਪਏ ਦੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ। ਮੁਜ਼ਾਹਰਾਕਾਰੀਆਂ ਨੇ ਬਿਹਾਰ ਵਿੱਚ ਦੋ ਅਤੇ ਉੱਤਰ ਪ੍ਰਦੇਸ਼ ਤੇ ਤਿਲੰਗਾਨਾ ਵਿੱਚ ਇਕ ਇਕ ਰੇਲ ਗੱਡੀ ਨੂੰ ਅੱਗ ਲਾ ਦਿੱਤੀ। ਬਿਹਾਰ ਵਿਚ ਫੌਜ 'ਚ ਭਰਤੀ ਹੋਣ ਦੇ ਚਾਹਵਾਨਾਂ ਨੇ ਲਖੀਸਰਾਏ ਵਿੱਚ ਨਵੀਂ ਦਿੱਲੀ-ਭਾਗਲਪੁਰ ਵਿਕਰਮਸ਼ਿਲਾ ਐਕਸਪ੍ਰੈੱਸ ਅਤੇ ਸਮਸਤੀਪੁਰ ਵਿੱਚ ਨਵੀਂ ਦਿੱਲੀ-ਦਰਭੰਗਾ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਗੱਡੀਆਂ ਦੀਆਂ ਬੋਗੀਆਂ ਨੂੰ ਅੱਗ ਲਾ ਕੇ ਫੂਕ ਦਿੱਤਾ। ਲਖੀਸਰਾਏ ਸਟੇਸ਼ਨ ਉੱਤੇ ਲੋਕ ਰੇਲ ਗੱਡੀਆਂ ਦੀ ਆਵਾਜਾਈ ਨੂੰ ਰੋਕਣ ਲਈ ਪਟੜੀਆਂ 'ਤੇ ਲੇਟ ਗਏ, ਜਿਨ੍ਹਾਂ ਨੂੰ ਰੇਲਵੇ ਤੇ ਸਥਾਨਕ ਪੁਲੀਸ ਨੇ ਉਥੋਂ ਖਿੰਡਾਇਆ। ਪ੍ਰਦਰਸ਼ਨਕਾਰੀਆਂ ਨੇ ਬਕਸਰ, ਭਾਗਲਪੁਰ ਤੇ ਸਮਸਤੀਪੁਰ ਵਿੱਚ ਕਈ ਥਾਈਂ ਟਾਇਰਾਂ ਨੂੰ ਅੱਗ ਲਾ ਕੇ ਕੌਮੀ ਮਾਰਗਾਂ 'ਤੇ ਆਵਾਜਾਈ ਠੱਪ ਕੀਤੀ।

ਸਿਕੰਦਰਾਬਾਦ ਵਿੱਚ ਅਗਨੀਪਥ ਸਕੀਮ ਦੇ ਵਿਰੋਧ ਵਿੱਚ ਰੇਲਵੇ ਸਟੇਸ਼ਨ ਉੱਤੇ ਇਕੱਤਰ ਪ੍ਰਦਰਸ਼ਨਕਾਰੀ ਨੌਜਵਾਨਾਂ ਦੀ ਭੀੜ। -ਫੋਟੋ: ਪੀਟੀਆਈ

ਸਿਕੰਦਰਾਬਾਦ ਸਟੇਸ਼ਨ 'ਤੇ ਤਿੰਨ ਸੌ ਤੋਂ ਸਾਢੇ ਤਿੰਨ ਸੌ ਲੋਕਾਂ ਦੇ ਹਜੂਮ ਨੇ ਯਾਤਰੀ ਗੱਡੀ ਦੇ ਪਾਰਸਲ ਕੋਚ ਨੂੰ ਅੱਗ ਲਾ ਦਿੱਤੀ। ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਹਵਾ ਵਿੱਚ ਕੀਤੀ ਫਾਇਰਿੰਗ ਦੌਰਾਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੇ ਮਗਰੋਂ ਦਮ ਤੋੜ ਦਿੱਤਾ। ਦੱਖਣ ਕੇਂਦਰੀ ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗੋਲੀ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਜਵਾਨਾਂ ਨੇ ਚਲਾਈ ਸੀ। 15 ਦੇ ਕਰੀਬ ਹੋਰ ਜ਼ਖ਼ਮੀ ਸਰਕਾਰ ਗਾਂਧੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉੱਤਰ ਪ੍ਰਦੇਸ਼ ਦੇ ਬਲੀਆ ਕਸਬੇ ਵਿੱਚ ਨੌਜਵਾਨਾਂ ਨੇ 'ਭਾਰਤ ਮਾਤਾ ਕੀ ਜੈ' ਅਤੇ 'ਅਗਨੀਪਥ ਵਾਪਸ ਲੋ' ਦੇ ਨਾਅਰੇ ਲਾਏ ਤੇ ਰੇਲਵੇ ਟਰੈਕ 'ਤੇ ਖਾਲੀ ਖੜ੍ਹੀ ਰੇਲ ਗੱਡੀ ਨੂੰ ਅੱਗ ਲਾ ਕੇ ਫੂਕ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕੁਝ ਹੋਰਨਾਂ ਗੱਡੀਆਂ ਦੀ ਵੀ ਭੰਨਤੋੜ ਕੀਤੀ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਲਾਠੀਆਂ ਵਰ੍ਹਾਈਆਂ। ਇਸ ਦੌਰਾਨ ਵਾਰਾਨਸੀ, ਫਿਰੋਜ਼ਾਬਾਦ ਤੇ ਅਮੇਠੀ ਵਿੱਚ ਰੋਹ ਵਿੱਚ ਆੲੇ ਲੋਕਾਂ ਨੇ ਸਰਕਾਰੀ ਬੱਸਾਂ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ।

ਸਿਕੰਦਰਾਬਾਦ ਵਿੱਚ ਹੋਈ ਹਿੰਸਾ ਦੌਰਾਨ ਜ਼ਖ਼ਮੀ ਨੌਜਵਾਨ ਨੂੰ ਪੁਲੀਸ ਐਂਬੂਲੈਂਸ ਵੱਲ ਲੈ ਕੇ ਜਾਂਦੀ ਹੋਈ। -ਫੋਟੋ: ਪੀਟੀਆਈ

ਮੱਧ ਪ੍ਰਦੇਸ਼ ਦੀ ਵਪਾਰਕ ਰਾਜਧਾਨੀ ਇੰਦੌਰ 'ਚ ਸੈਂਕੜਿਆਂ ਦੀ ਗਿਣਤੀ 'ਚ ਇਕੱਤਰ ਲੋਕਾਂ ਨੇ ਰੇਲ ਮਾਰਗਾਂ 'ਤੇ ਖੜ੍ਹ ਕੇ ਪੱਥਰਬਾਜ਼ੀ ਕੀਤੀ। ਪੁਲੀਸ ਨੇ 15 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਧਰ ਹਰਿਆਣਾ ਵਿੱਚ ਵੀ ਸਰਕਾਰੀ ਸਕੀਮ ਖਿਲਾਫ਼ ਰੋਸ ਮੁਜ਼ਾਹਰਿਆਂ ਨੇ ਜ਼ੋਰ ਫੜ ਲਿਆ। ਨੌਜਵਾਨਾਂ ਨੇ ਨਰਵਾਣਾ ਵਿੱਚ ਜੀਂਦ ਬਠਿੰਡਾ ਰੇਲ ਮਾਰਗ ਨੂੰ ਜਾਮ ਕੀਤਾ। -ਪੀਟੀਆਈ

ਉਮਰ ਹੱਦ ਵਧਾਉਣ ਨਾਲ ਕਈ ਨੌਜਵਾਨਾਂ ਨੂੰ ਮੌਕਾ ਮਿਲੇਗਾ: ਥਲ ਸੈਨਾ ਮੁਖੀ

ਨਵੀਂ ਦਿੱਲੀ: ਥਲ ਸੈਨਾ ਮੁਖੀ ਮਨੋਜ ਪਾਂਡੇ ਨੇ ਕਿਹਾ ਕਿ ਸਰਕਾਰ ਦਾ 'ਅਗਨੀਪਥ' ਸਕੀਮ ਤਹਿਤ ਭਰਤੀ ਲਈ ਉਪਰਲੀ ਉਮਰ ਹੱਦ 21 ਤੋਂ ਵਧਾ ਕੇ 23 ਸਾਲ ਕਰਨ ਦਾ ਫੈਸਲਾ ਉਨ੍ਹਾਂ ਊਰਜਾਵਾਨ ਤੇ ਵਤਨਪ੍ਰਸਤ ਨੌਜਵਾਨਾਂ ਲਈ ਇਕ ਮੌਕਾ ਹੈ, ਜੋ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਤਿਆਰੀਆਂ ਕਰ ਰਹੇ ਸਨ, ਪਰ ਕੋਵਿਡ-19 ਮਹਾਮਾਰੀ ਕਰਕੇ ਪਿਛਲੇ ਦੋ ਸਾਲਾਂ ਦੌਰਾਨ ਭਰਤੀ ਨਹੀਂ ਹੋ ਸਕੇ। ਜਨਰਲ ਪਾਂਡੇ ਨੇ ਕਿਹਾ ਕਿ ਉਮਰ ਹੱਦ ਵਿੱਚ ਛੋਟ ਸਿਰਫ਼ ਇਸੇ ਸਾਲ ਦਿੱਤੀ ਜਾਵੇਗੀ ਤੇ ਸਰਕਾਰੀ ਫੈਸਲੇ ਦੀ ਕਾਪੀ ਫੌਜ ਨੂੰ ਮਿਲ ਗਈ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਫੌਜ ਵਿੱਚ 'ਅਗਨੀਵੀਰਾਂ' ਵਜੋਂ ਭਰਤੀ ਹੋਣ ਦੇ ਮੌਕੇ ਦਾ ਲਾਭ ਲੈਣ। ਚੇਤੇ ਰਹੇ ਕਿ ਸਰਕਾਰ ਨੇ ਮੰਗਲਵਾਰ ਨੂੰ ਐਲਾਨੀ ਸਕੀਮ ਵਿੱਚ ਚਾਰ ਸਾਲ ਦੀ ਭਰਤੀ ਲਈ ਸਾਢੇ ਸਤਾਰਾਂ ਸਾਲ ਤੋਂ 21 ਸਾਲ ਦੀ ਉਮਰ ਯੋਗਤਾ ਰੱਖੀ ਸੀ, ਪਰ ਦੇਸ਼ ਭਰ ਵਿੱਚ ਜਾਰੀ ਵਿਰੋਧ ਪ੍ਰਦਰਸ਼ਨਾਂ ਕਰਕੇ ਸਰਕਾਰ ਨੇ ਉਪਰਲੀ ਉਮਰ ਹੱਦ 21 ਤੋਂ ਵਧਾ ਕੇ 23 ਕਰ ਦਿੱਤੀ। ਸਰਕਾਰ ਨੇ ਸਾਫ਼ ਕਰ ਦਿੱਤਾ ਸੀ ਕਿ ਇਹ ਛੋਟ ਸਿਰਫ ਇਸ ਸਾਲ ਲਈ ਹੀ ਹੋਵੇਗੀ। -ਪੀਟੀਆਈ

ਤਿਨੋਂ ਸੈਨਾਵਾਂ ਅਗਲੇ ਹਫ਼ਤੇ ਤੋਂ ਸ਼ੁਰੂ ਕਰਨਗੀਆਂ ਭਰਤੀ ਅਮਲ

ਨਵੀਂ ਦਿੱਲੀ: 'ਅਗਨੀਪਥ' ਫੌਜੀ ਭਰਤੀ ਸਕੀਮ ਖਿਲਾਫ਼ ਪ੍ਰਦਰਸ਼ਨਾਂ ਦੇ ਜ਼ੋਰ ਫੜਨ ਦਰਮਿਆਨ ਥਲ ਸੈਨਾ, ਜਲਸੈਨਾ ਤੇ ਹਵਾਈ ਸੈਨਾ ਨੇ ਅੱਜ ਐਲਾਨ ਕੀਤਾ ਕਿ ਉਹ ਭਰਤੀ ਦੇ ਇਸ ਨਵੇਂ ਮਾਡਲ ਤਹਿਤ ਅਗਲੇ ਹਫਤੇ ਤੋਂ ਭਰਤੀ ਅਮਲ ਸ਼ੁਰੂ ਕਰ ਦੇਣਗੇ। ੲੇਅਰ ਚੀਫ਼ ਮਾਰਸ਼ਲ ਵੀ.ਆਰ.ਚੌਧਰੀ ਨੇ ਕਿਹਾ ਕਿ 'ਅਗਨੀਪਥ' ਸਕੀਮ ਤਹਿਤ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਦਾ ਅਮਲ 24 ਜੂਨ ਤੋਂ ਸ਼ੁਰੂ ਹੋਵੇਗਾ ਜਦੋਂਕਿ ਥਲ ਸੈਨਾ ਨੇ ਕਿਹਾ ਕਿ ਉਹ ਸ਼ੁਰੂਆਤੀ ਮਸ਼ਕ ਦੋ ਦਿਨਾਂ ਵਿੱਚ ਆਰੰਭ ਦੇਵੇਗੀ। ਉਧਰ ਭਾਰਤੀ ਜਲਸੈਨਾ ਨੇ ਕਿਹਾ ਕਿ ਉਹ ਭਰਤੀ ਪ੍ਰਕਿਰਿਆ 'ਬਹੁਤ ਜਲਦੀ' ਸ਼ੁਰੂ ਕਰੇਗੀ। ਜਲਸੈਨਾ ਦੇ ਸੀਨੀਅਰ ਕਮਾਂਡਰ ਨੇ ਕਿਹਾ ਕਿ ਭਰਤੀ ਲਈ ਨੋਟੀਫਿਕੇਸ਼ਨ ਹਫ਼ਤੇ ਅੰਦਰ ਜਾਰੀ ਹੋ ਜਾਵੇਗਾ। ਸੀਨੀਅਰ ਫੌਜੀ ਅਧਿਕਾਰੀ ਨੇ ਕਿਹਾ ਕਿ ਨਵੀਂ ਸਕੀਮ ਤਹਿਤ ਭਰਤੀ ਕੀਤੇ ਜਾਣ ਵਾਲੇ ਰੰਗਰੂਟਾਂ ਦੇ ਪਹਿਲੇ ਬੈਚ ਨੂੰ ਅਗਲੇ ਸਾਲ ਜੂਨ ਵਿੱਚ ਅਪਰੇਸ਼ਨਲ ਤੇ ਨਾਨ-ਅਪਰੇਸ਼ਨਲ ਭੂਮਿਕਾਵਾਂ ਵਿੱਚ ਤਾਇਨਾਤ ਕੀਤੇ ਜਾਣ ਦੀ ਯੋਜਨਾ ਹੈ। ਹਵਾਈ ਸੈਨਾ ਮੁਖੀ ਵੀ.ਆਰ.ਚੌਧਰੀ ਨੇ ਕਿਹਾ ਕਿ ਸਕੀਮ ਤਹਿਤ ਸਾਲ 2022 ਲਈ ਭਰਤੀ ਦੀ ਉਪਰਲੀ ਉਮਰ ਹੱਦ 23 ਸਾਲ ਕੀਤੇ ਜਾਣ ਨਾਲ ਨੌਜਵਾਨਾਂ ਦੇ ਇਕ ਵੱਡੇ ਵਰਗ ਨੂੰ ਭਰਤੀ ਦੇ ਨਵੇਂ ਮਾਡਲ ਤਹਿਤ ਨਾਂ ਦਰਜ ਕਰਵਾਉਣ ਵਿੱਚ ਮਦਦ ਮਿਲੇਗੀ। -ਪੀਟੀਆਈ

ਹਰਿਆਣਾ: ਬੱਲਭਗੜ੍ਹ 'ਚ ਮੋਬਾਈਲ ਇੰਟਰਨੈਟ, ਐੱਸਐਮਐੱਸ ਸੇਵਾ ਬੰਦ

ਅਗਨੀਪਥ ਯੋਜਨਾ ਵਿਰੁੱਧ ਹਰਿਆਣਾ ਦੇ ਬੱਲਭਗੜ੍ਹ ਵਿੱਚ ਕੁੱਝ ਨੌਜਵਾਨ ਬੱਸਾਂ ਉੱਤੇ ਪਥਰਾਅ ਕਰਦੇ ਹੋਏ। -ਫੋਟੋ: ਪੰਜਾਬੀ ਟ੍ਰਿਬਿਊਨ

ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ): ਫ਼ੌਜ ਵਿਚ ਭਰਤੀ ਸਬੰਧੀ ਕੇਂਦਰ ਸਰਕਾਰ ਦੀ 'ਅਗਨੀਪਥ' ਯੋਜਨਾ ਖ਼ਿਲਾਫ਼ ਪਲਵਲ ਵਿੱਚ ਹਿੰਸਕ ਰੋਸ ਮੁਜ਼ਾਹਰਿਆਂ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਹਤਿਆਤ ਵਜੋਂ ਫਰੀਦਾਬਾਦ ਜ਼ਿਲ੍ਹੇ ਦੇ ਬੱਲਭਗੜ੍ਹ ਖੇਤਰ ਵਿੱਚ ਮੋਬਾਈਲ ਇੰਟਰਨੈੱਟ ਤੇ ਐੱਸਐਮਐੱਸ ਸੇਵਾਵਾਂ ਨੂੰ 24 ਘੰਟਿਆਂ ਲਈ ਬੰਦ ਕਰ ਦਿੱਤਾ। ਇਹ ਹੁਕਮ ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਸੀ ਜੋ ਕਿ ਅੱਜ ਸਵੇਰੇ 12 ਵਜੇ ਤੋਂ ਬਾਅਦ ਲਾਗੂ ਹੋਇਆ। ਮੋਬਾਈਲ ਇੰਟਰਨੈੱਟ ਸੇਵਾਵਾਂ, ਬਲਕ ਐੱਸਐਮਐੱਸ (ਬੈਂਕਿੰਗ ਤੇ ਮੋਬਾਈਲ ਰੀਚਾਰਜ ਨੂੰ ਛੱਡ ਕੇ) ਸਮੇਤ ਸਾਰੀਆਂ ਐੱਸਐਮਐੱਸ ਸੇਵਾਵਾਂ ਤੇ ਸਾਰੀਆਂ ਡੋਂਗਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ/ਵਿਵਸਥਾ ਬਣਾਈ ਰੱਖਣ ਤੇ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਮੋਬਾਈਲ ਨੈੱਟਵਰਕ ਮੁਅੱਤਲ ਕੀਤਾ ਗਿਆ। ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੰਦੋਲਨਕਾਰੀਆਂ ਵੱਲੋਂ ਬੱਲਬਗੜ੍ਹ ਸਬ-ਡੀਵਿਜ਼ਨ ਵਿੱਚ ਤਣਾਅ ਪੈਦਾ ਕਰਨ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਖ਼ਤਰਾ ਹੈ। ਇਸ ਨਾਲ ਜਨਤਕ ਸ਼ਾਂਤੀ ਭੰਗ ਹੋ ਸਕਦੀ ਹੈ। 'ਅਗਨੀਪਥ' ਯੋਜਨਾ 'ਤੇ ਪਲਵਲ ਜ਼ਿਲ੍ਹੇ ਵਿੱਚ ਵੀ ਕਾਨੂੰਨ-ਵਿਵਸਥਾ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਇਸੇ ਦੌਰਾਨ ਬੱਲਭਗੜ੍ਹ ਦੇ ਬੱਸ ਅੱਡੇ 'ਤੇ ਅੱਜ ਸੈਂਕੜੇ ਨੌਜਵਾਨ ਇਕੱਠੇ ਹੋ ਗਏ ਤੇ ਅਗਨੀਪੱਥ ਯੋਜਨਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੁੱਝ ਲੋਕਾਂ ਵੱਲੋਂ ਇਸ ਮੌਕੇ ਪੱਥਰਬਾਜ਼ੀ ਵੀ ਕੀਤੀ ਗਈ ਤੇ ਪੁਲੀਸ ਨੂੰ ਤਾਇਨਾਤ ਕਰਨਾ ਪਿਆ। ਪੁਲੀਸ ਨੇ ਕਰੀਬ 50 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਵੀਡੀਓ ਵਿੱਚ ਨਜ਼ਰ ਆਉਂਦੇ ਮੁਜ਼ਾਹਰਾਕਾਰੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਪਲਵਲ ਵਿਚ ਹਿੰਸਕ ਘਟਨਾਵਾਂ ਵਾਪਰਨ ਮਗਰੋਂ ਅੱਜ ਫਰੀਦਾਬਾਦ, ਪਲਵਲ ਤੇ ਗੁਰੂਗ੍ਰਾਮ ਵਿੱਚ ਵੱਡੀ ਗਿਣਤੀ ਪੁਲੀਸ ਤਾਇਨਾਤ ਕੀਤੀ ਗਈ ਸੀ।

ਭਰਤੀ ਸਕੀਮ ਸੁਨਹਿਰੀ ਮੌਕਾ, ਇੱਛੁਕ ਨੌਜਵਾਨ ਤਿਆਰੀਆਂ ਕਰਨ: ਰਾਜਨਾਥ ਸਿੰਘ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 'ਅਗਨੀਪਥ' ਫੌਜੀ ਭਰਤੀ ਸਕੀਮ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਫੌਜ ਵਿੱਚ ਭਰਤੀ ਦੇ ਚਾਹਵਾਨ ਹਨ, ਉਹ ਆਪਣੀਆਂ ਤਿਆਰੀਆਂ ਸ਼ੁਰੂ ਕਰ ਦੇਣ। ਉਨ੍ਹਾਂ ਕਿਹਾ ਕਿ ਭਰਤੀ ਦਾ ਅਮਲ 'ਅਗਲੇ ਦਿਨਾਂ' ਵਿੱਚ ਸ਼ੁਰੂ ਹੋ ਜਾਵੇਗਾ। ਚਾਰ ਸਾਲ ਲਈ ਠੇਕਾ ਆਧਾਰ 'ਤੇ ਹੋਣ ਵਾਲੀ ਭਰਤੀ ਸਕੀਮ ਬਾਰੇ ਨੌਜਵਾਨਾਂ ਵਲੋਂ ਪ੍ਰਗਟਾਏ ਖ਼ਦਸ਼ਿਆਂ ਨੂੰ ਦੂਰ ਕਰਨ



Most Read

2024-09-08 04:27:31