World >> The Tribune


ਯੂਐੱਸ ’ਚ ਗਾਂਧੀ ਕਿੰਗ ਸਕਾਲਰ ਐਕਸਚੇਂਜ ਪਹਿਲ ਦੀ ਸ਼ੁਰੂਆਤ


Link [2022-06-17 23:28:23]



ਵਾਸ਼ਿੰਗਟਨ, 15 ਜੂਨ

ਅਮਰੀਕੀ ਵਿਦੇਸ਼ ਵਿਭਾਗ ਨੇ ਗਾਂਧੀ-ਕਿੰਗ ਬੌਧਿਕ ਆਦਾਨ-ਪ੍ਰਦਾਨ ਪਹਿਲ ਦੀ ਸ਼ੁਰੂਆਤ ਕੀਤੀ ਹੈ, ਜੋ ਮਹਾਤਮਾ ਗਾਂਧੀ ਅਤੇ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਇਤਿਹਾਸ ਅਤੇ ਵਿਰਾਸਤ ਦੀ ਪੜਚੋਲ ਕਰਦੀ ਹੈ। ਆਪਣੀ ਤਰ੍ਹਾਂ ਦੀ ਇਹ ਪਹਿਲੀ ਪਹਿਲ ਮੰਗਲਵਾਰ ਨੂੰ ਸ਼ੁਰੂ ਕੀਤੀ ਗਈ ਸੀ, ਜੋ ਨਾਗਰਿਕ ਅਧਿਕਾਰਾਂ, ਸਮਾਜਿਕ ਨਿਆਂ ਅਤੇ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਅਤੇ ਸੰਯੁਕਤ ਰਾਸ਼ਟਰ ਦੇ 20 ਉੱਭਰ ਰਹੇ ਨੌਜਵਾਨ ਨਾਗਰਿਕ ਨੇਤਾਵਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਦੀ ਹੈ। ਇਸ ਪ੍ਰੋਗਰਾਮ ਨੂੰ ਨਾਗਰਿਕ ਅਧਿਕਾਰਾਂ ਦੇ ਮਰਹੂਮ ਨੇਤਾ ਜੌਹਨ ਲੁਈਸ ਨੇ ਬਣਾਇਆ ਸੀ। ਰਾਜ ਦੇ ਵਿੱਦਿਅਕ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਅਨੁਸਾਰ ਐਕਸਚੇਂਜ ਪ੍ਰੋਗਰਾਮ ਬੁੱੱਧਵਾਰ ਤੋਂ ਇੱਕ ਹਫ਼ਤੇ ਦੇ ਵਰਚੁਅਲ ਪ੍ਰੋਗਰਾਮ ਨਾਲ ਸ਼ੁਰੂ ਹੋਵੇਗਾ। ਇਸ ਮਗਰੋਂ ਅਲਬਾਮਾ ਏਐਂਡਐੱਮ ਯੂੁਨੀਵਰਸਿਟੀ, ਹਿਸਟੌਰੀਕਲ ਬਲੈਕ ਕਾਲਜ ਐਂਡ ਯੂਨੀਵਰਸਿਟੀ (ਐੱਚਬੀਸੀਯੂ) ਵਿੱਚ ਦੋ ਹਫ਼ਤਿਆਂ ਦੀ ਅਕਾਦਮਿਕ ਮੇਜ਼ਬਾਨੀ ਕੀਤੀ ਜਾਵੇਗੀ। ਕਲਾਸਾਂ ਵਿੱਚ ਸਿੱਖਣ ਅਤੇ ਚਰਚਾ ਕਰਨ ਤੋਂ ਇਲਾਵਾ ਭਾਗੀਦਾਰ ਮੋਂਟਗੋਮਰੀ, ਸੇਲਮਾ ਅਤੇ ਬਰਮਿੰਘਮ, ਅਲਾਬਾਮ, ਮੈਂਫਿਸ, ਟੈਨਿਸੀ ਅਤੇ ਅਟਲਾਂਟਾ ਅਤੇ ਜਾਰਜੀਆ ਵਿੱਚ ਨਾਗਰਿਕ ਅਧਿਕਾਰਾਂ ਦੀਆਂ ਸਾਈਟਾਂ ਦਾ ਦੌਰਾ ਕਰਨਗੇ। ਇੱਕ ਮੀਡੀਆ ਰਿਲੀਜ਼ ਅਨੁਸਾਰ ਜਨਵਰੀ, 2023 ਵਿੱਚ ਭਾਰਤੀ ਅਤੇ ਅਮਰੀਕੀ ਭਾਗੀਦਾਰ ਮਹੱਤਵਪੂਰਨ ਥਾਵਾਂ, ਭਾਈਚਾਰਿਆਂ ਅਤੇ ਸੰਸਥਾਵਾਂ ਦਾ ਦੌਰਾ ਕਰਨ ਲਈ ਭਾਰਤ ਵਿੱਚ ਇਕੱਠੇ ਹੋਣਗੇ, ਜੋ ਉਨ੍ਹਾਂ ਦੇ ਅਕਾਦਮਿਕ ਪਾਠਕ੍ਰਮ 'ਤੇ ਆਧਾਰਤ ਹਨ। -ਪੀਟੀਆਈ



Most Read

2024-09-08 04:27:01