Breaking News >> News >> The Tribune


ਜੰਮੂ-ਕਸ਼ਮੀਰ: ਭਦਰਵਾਹ ਕਸਬੇ ਵਿੱਚ ਕਰਫਿਊ ਜਾਰੀ


Link [2022-06-17 23:27:23]



ਜੰਮੂ, 17 ਜੂਨ

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਭਦਰਵਾਹ ਕਸਬੇ ਵਿੱਚ ਅੱਜ ਨੌਵੇਂ ਦਿਨ ਵੀ ਕਰਫਿਊ ਜਾਰੀ ਰਿਹਾ ਅਤੇ ਜ਼ਿਲ੍ਹੇ ਦੀਆਂ ਮਸਜਿਦਾਂ ਦੇ ਬਾਹਰ ਸ਼ੁੱਕਰਵਾਰ ਦੀ ਨਮਾਜ਼ ਤੋਂ ਪਹਿਲਾਂ ਇਹਤਿਆਤ ਵਜੋਂ ਸੁਰੱਖਿਆ ਦਲ ਤਾਇਨਾਤ ਕੀਤੇ ਗਏ। ਭਾਜਪਾ ਦੇ ਮੁਅੱਤਲ ਆਗੂਆਂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਮੁਹੰਮਦ ਬਾਰੇ ਹਾਲ ਹੀ ਵਿੱਚ ਦਿੱਤੇ ਗਏ ਵਿਵਾਦਤ ਬਿਆਨਾਂ ਕਾਰਨ ਭਦਰਵਾਹ ਵਿੱਚ ਤਣਾਅ ਦੀ ਸਥਿਤੀ ਬਣ ਗਈ ਸੀ ਜਿਸ ਕਾਰਨ 9 ਜੂੁਨ ਤੋਂ ਇਸ ਕਸਬੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ। -ਪੀਟੀਆਈ



Most Read

2024-09-19 03:21:02