Breaking News >> News >> The Tribune


ਹਰਿਆਣਾ ਵਿੱਚ ਇਕ ਹਜ਼ਾਰ ਤੋਂ ਵਧ ਨੌਜਵਾਨਾਂ ਖ਼ਿਲਾਫ਼ ਕੇਸ ਦਰਜ


Link [2022-06-17 23:27:23]



ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਪਲਵਲ/ਫਰੀਦਾਬਾਦ, 17 ਜੂਨ

ਅਗਨੀਪਥ ਯੋਜਨਾ ਖ਼ਿਲਾਫ਼ ਹਰਿਆਣਾ ਵਿੱਚ ਵੀਰਵਾਰ ਨੂੰ ਹੋਈਆਂ ਹਿੰਸਕ ਘਟਨਾਵਾਂ ਦੇ ਸਬੰਧ ਵਿੱਚ ਪੁਲੀਸ ਨੇ ਇਕ ਹਜ਼ਾਰ ਤੋਂ ਵਧ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧ ਵਿੱਚ ਦੋ ਪਰਚੇ ਪਲਵਲ ਸਬ-ਡਿਵੀਜ਼ਨ ਵਿੱਚ ਦਰਜ ਕੀਤੇ ਗਏ ਹਨ ਅਤੇ ਇਕ ਪਰਚਾ ਹੋਡਲ ਸਬ-ਡਿਵੀਜ਼ਨ ਵਿੱਚ ਦਰਜ ਕੀਤਾ ਗਿਆ ਹੈ। ਪੁਲੀਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਪਰਚਿਆਂ ਵਿੱਚ ਨਾਮਜ਼ਦ 80 ਨੌਜਵਾਨਾਂ ਦੀ ਪਛਾਣ ਹੋ ਚੁੱਕੀ ਹੈ ਜਦੋਂ ਕਿ 950 ਨੌਜਵਾਨਾਂ ਦੀ ਪਛਾਣ ਕਰਨੀ ਬਾਕੀ ਹੈ। ਇਸੇ ਦੌਰਾਨ ਪੁਲੀਸ ਨੇ ਕਿੰਨੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਸ ਦੇ ਵੇਰਵੇ ਨਸ਼ਰ ਨਹੀਂ ਕੀਤੇ ਗਏ। ਸੀਸੀਟੀਵੀ ਫੁਟੇਜ ਅਤੇ ਵੀਡੀਓ ਕੱਲਿਪਾਂ 'ਤੇ ਆਧਾਰ 'ਤੇ ਹਿੰਸਕ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ।



Most Read

2024-09-19 04:09:18