Breaking News >> News >> The Tribune


ਖਾਦ ਘਪਲਾ: ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਖ਼ਿਲਾਫ਼ ਕੇਸ ਦਰਜ; ਸੀਬੀਆਈ ਵੱਲੋਂ ਛਾਪਾ


Link [2022-06-17 23:27:23]



ਨਵੀਂ ਦਿੱਲੀ, 17 ਜੂਨ

ਸੀਬੀਆਈ ਨੇ ਖਾਦ ਘਪਲੇ ਦੇ ਸਬੰਧ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗਰਸੈਨ ਗਹਿਲੋਤ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਜੋਧਪੁਰ ਸਥਿਤ ਰਿਹਾਇਸ਼ ਅਤੇ ਹੋਰਨਾਂ ਕਈ ਥਾਵਾਂ 'ਤੇ ਸ਼ੁੱਕਰਵਾਰ ਨੂੰ ਛਾਪੇ ਮਾਰੇ। ਇਹ ਘਪਲਾ 2007-09 ਵਿੱਚ ਹੋਇਆ ਸੀ ਅਤੇ ਕਿਸਾਨਾਂ ਲਈ ਵਰਤੋਂਯੋਗ ਖਾਦ ਨੂੰ ਵਿਦੇਸ਼ਾਂ ਵਿੱਚ ਬਰਾਮਦ ਕਰ ਕੇ ਭਾਰਤ ਵਿੱਚ ਰਿਆਇਤਾਂ ਵਸੂਲੀਆਂ ਗਈਆਂ ਸਨ। ਇਸ ਘਪਲੇ ਨਾਲ ਜੁੜੇ ਹੋਰਨਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਸੀਬੀਆਈ ਨੇ ਗੁਜਰਾਤ, ਰਾਜਸਥਾਨ ਅਤੇ ਪੱਛਮੀ ਬੰਗਾਲ ਵਿੱਚ ਇਨ੍ਹਾਂ ਵਿਅਕਤੀਆਂ ਦੇ ਅਦਾਰਿਆਂ ਵਿੱਚ ਛਾਪੇ ਮਾਰੇ। ਸੀਬੀਆਈ ਦੇ ਅਧਿਕਾਰੀਆਂ ਅਨੁਸਾਰ ਏਜੰਸੀ ਨੇ ਅਗਰਸੈਨ ਗਹਿਲੋਤ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਛਾਪਿਆਂ ਦੀ ਕਾਰਵਾਈ ਸ਼ੁਰੂ ਕੀਤੀ ਕਿਉਂਕਿ ਗਹਿਲੋਤ ਇੰਡੀਆ ਪੋਟਾਸ਼ ਲਿਮਟਿਡ ਦਾ ਅਧਿਕਾਰਤ ਡੀਲਰ ਸੀ। -ਪੀਟੀਆਈ



Most Read

2024-09-18 10:53:19