Breaking News >> News >> The Tribune


ਭੱਦਰਵਾਹ: ਕਰਫਿਊ ਵਿੱਚ ਤਿੰਨ ਘੰਟੇ ਦੀ ਢਿੱਲ


Link [2022-06-17 23:27:23]



ਭੱਦਰਵਾਹ/ਜੰਮੂ, 16 ਜੂਨ

ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਭੱਦਰਵਾਹ ਕਸਬੇ ਵਿੱਚ ਸਥਿਤੀ ਸ਼ਾਂਤ ਰਹਿਣ ਅਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰਨ ਮਗਰੋਂ ਅੱਜ ਕਰਫਿਊ ਵਿੱਚ ਤਿੰਨ ਘੰਟੇ ਦੀ ਢਿੱਲ ਦਿੱਤੀ ਗਈ। ਇਹ ਜਾਣਕਾਰੀ ਇੱਥੋਂ ਦੇ ਅਧਿਕਾਰੀਆਂ ਨੇ ਦਿੱਤੀ। ਪੈਗੰਬਰ ਮੁਹੰਮਦ ਸਬੰਧੀ ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਦੀ ਕਥਿਤ ਵਿਵਾਦਤ ਟਿੱਪਣੀ ਮਗਰੋਂ ਪੈਦਾ ਹੋਏ ਤਣਾਅ ਕਾਰਨ ਭੱਦਰਵਾਹ ਸਮੇਤ ਹੋਰ ਇਲਾਕਿਆਂ ਵਿੱਚ 9 ਜੂਨ ਨੂੰ ਪਾਬੰਦੀਆਂ ਦੇ ਹੁਕਮਾਂ ਤਹਿਤ ਕਰਫਿਊ ਲਗਾ ਦਿੱਤਾ ਗਿਆ ਸੀ। ਅੱਜ ਕਰਫਿਊ ਵਿੱਚ ਢਿੱਲ ਦਾ ਐਲਾਨ ਹੁੰਦਿਆਂ ਹੀ ਕਰੀਬ ਨੌ ਵਜੇ ਦੁਕਾਨਾਂ ਅਤੇ ਵਪਾਰਕ ਅਦਾਰੇ ਖੋਲ੍ਹ ਦਿੱਤੇ ਗਏ। ਡੋਡਾ ਦੇ ਡਿਪਟੀ ਕਮਿਸ਼ਨਰ ਵਿਕਾਸ ਸ਼ਰਮਾ ਸਥਿਤੀ 'ਤੇ ਨਜ਼ਰ ਰੱਖਣ ਲਈ ਪਿਛਲੇ ਸੱਤ ਦਿਨਾਂ ਤੋਂ ਐੱਸਐੱਸਪੀ ਅਬਦੁਲ ਕਾਯੂਮ ਨਾਲ ਭੱਦਰਵਾਹ ਵਿੱਚ ਮੌਜੂਦ ਹਨ। ਉਨ੍ਹਾਂ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਡੀਸੀ ਨੇ ਕਿਹਾ, ''ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਾਵਧਾਨੀ ਵਜੋਂ ਕਰਫਿਊ ਲਗਾਇਆ ਗਿਆ ਸੀ ਪਰ ਮੈਨੂੰ ਖੁਸ਼ੀ ਹੈ ਕਿ ਇਸ ਖੂਬਸੂਰਤ ਘਾਟੀ ਦੇ ਵਾਸੀਆਂ ਨੇ ਸਮਝਦਾਰੀ ਵਾਲਾ ਰਵੱਈਆ ਅਪਨਾਇਆ। ਮੈਨੂੰ ਉਮੀਦ ਹੈ ਕਿ ਉਹ ਮੁੱਠੀ ਭਰ ਸ਼ਰਾਰਤੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਦਾ ਸ਼ਿਕਾਰ ਨਹੀਂ ਹੋਣਗੇ ਅਤੇ ਆਪਣੇ ਬਿਹਤਰ ਭਵਿੱਖ ਲਈ ਸਦੀਆਂ ਪੁਰਾਣੀ ਫਿਰਕੂੁ ਸਦਭਾਵਨਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣਗੇ।'' ਕਰਫਿਊ ਵਿੱਚ ਢਿੱਲ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਬਾਜ਼ਾਰਾਂ ਵਿੱਚ ਪੁੁੱਜ ਗਏ। ਉਨ੍ਹਾਂ ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਵਿੱਚੋਂ ਪੂਰੀ ਤਰ੍ਹਾਂ ਪਾਬੰਦੀਆਂ ਹਟਾਉਣ ਅਤੇ ਬਰਾਡਬੈਂਡ ਅਤੇ ਮੋਬਾਈਲ ਇੰਟਰਨੈਟ ਸੇਵਾਵਾਂ ਬਹਾਲ ਕਰਨ ਦੀ ਮੰਗ ਕੀਤੀ। -ਪੀਟੀਆਈ



Most Read

2024-09-18 06:15:44