World >> The Tribune


ਚੀਨ ਦੀ ਤਾਇਵਾਨ ਨੇੜੇ ਫ਼ੌਜੀ ਸਰਗਰਮੀ ਖ਼ਿੱਤੇ ਲਈ ਖ਼ਤਰਾ: ਅਮਰੀਕੀ ਰੱਖਿਆ ਮੰਤਰੀ


Link [2022-06-12 13:26:05]



ਸਿੰਗਾਪੁਰ, 11 ਜੂਨ

ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਤਾਇਵਾਨ ਨੂੰ ਹਮਾਇਤ ਦੇਣ 'ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਚੀਨ ਵੱਲੋਂ ਟਾਪੂ ਨੇੜੇ ਫ਼ੌਜੀ ਸਰਗਰਮੀ ਵਧਾਉਣ ਨਾਲ ਖ਼ਿੱਤੇ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਸ਼ੰਗਰੀ-ਲਾ ਡਾਇਲਾਗ 'ਚ ਆਪਣੇ ਸੰਬੋਧਨ ਦੌਰਾਨ ਆਸਟਿਨ ਨੇ ਕਿਹਾ ਕਿ ਤਾਇਵਾਨ ਨੇੜੇ ਭੜਕਾਊ ਅਤੇ ਅਸਥਿਰ ਕਰਨ ਵਾਲੀਆਂ ਫ਼ੌਜੀ ਸਰਗਰਮੀਆਂ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਚੀਨ ਵੱਲੋਂ ਤਾਇਵਾਨ ਨੇੜੇ ਰੋਜ਼ਾਨਾ ਉਡਾਣਾਂ ਭਰੀਆਂ ਜਾ ਰਹੀਆਂ ਹਨ। 'ਅਮਰੀਕਾ ਦੀ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ ਪਰ ਬਦਕਿਸਮਤੀ ਨਾਲ ਚੀਨ ਦੇ ਮਾਮਲੇ 'ਚ ਇਹ ਗੱਲ ਸਹੀ ਸਾਬਿਤ ਨਹੀਂ ਹੁੰਦੀ ਹੈ।' ਆਸਟਿਨ ਨੇ ਕਿਹਾ ਕਿ ਅਮਰੀਕਾ 'ਇਕ-ਚੀਨ ਨੀਤੀ' ਪ੍ਰਤੀ ਵਚਨਬੱਧ ਹੈ ਜੋ ਪੇਈਚਿੰਗ ਨੂੰ ਤਾਂ ਮਾਨਤਾ ਦਿੰਦਾ ਹੈ ਪਰ ਤਾਇਪੇ ਨਾਲ ਗ਼ੈਰਰਸਮੀ ਅਤੇ ਰੱਖਿਆ ਸਬੰਧਾਂ ਦੀ ਇਜਾਜ਼ਤ ਦਿੰਦਾ ਹੈ। -ਪੀਟੀਆਈ

'ਹਿੰਦ-ਪ੍ਰਸ਼ਾਂਤ ਖ਼ਿੱਤੇ 'ਚ ਸ਼ਾਂਤੀ ਤੇ ਸਥਿਰਤਾ ਲਈ ਵਚਨਬੱਧ'

ਨਵੀਂ ਦਿੱਲੀ: ਅਮਰੀਕੀ ਅਧਿਕਾਰੀ ਪੈਟ੍ਰਿਸ਼ੀਆ ਲੈਸਿਨਾ ਨੇ ਕਿਹਾ ਹੈ ਕਿ ਭਾਰਤ, ਅਮਰੀਕਾ ਅਤੇ ਹੋਰ ਕੁਆਡ ਮੁਲਕਾਂ ਵੱਲੋਂ ਹਿੰਦ-ਪ੍ਰਸ਼ਾਂਤ ਖ਼ਿੱਤੇ 'ਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਹੁਣੇ ਜਿਹੇ ਸ਼ੁਰੂ ਕੀਤੀ ਗਈ ਮੁਹਿੰਮ ਰਾਹੀਂ ਯੋਗਦਾਨ ਪਾਇਆ ਜਾ ਰਿਹਾ ਹੈ। ਪਿਛਲੇ ਮਹੀਨੇ ਟੋਕੀਓ 'ਚ ਸੰਮੇਲਨ ਦੌਰਾਨ ਕੁਆਡ ਆਗੂਆਂ ਨੇ ਸਮੁੰਦਰੀ ਜਾਗਰੂਕਤਾ ਬਾਰੇ ਹਿੰਦ-ਪ੍ਰਸ਼ਾਂਤ ਪਾਰਟਨਰਸ਼ਿਪ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਚੀਨ ਵੱਲੋਂ ਦਿਖਾਈ ਜਾ ਰਹੀ ਤਾਕਤ ਦਰਮਿਆਨ ਖੇਤਰੀ ਪਾਣੀਆਂ 'ਤੇ ਨਿਗਰਾਨੀ ਰੱਖੀ ਜਾ ਸਕੇ। ਅਮਰੀਕੀ ਆਜ਼ਾਦੀ ਦਿਹਾੜੇ ਦੇ ਸਬੰਧ 'ਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਲੈਸਿਨਾ ਨੇ ਅਮਰੀਕਾ ਅਤੇ ਭਾਰਤ ਦੇ ਰਿਸ਼ਤਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਦੋਵੇਂ ਮੁਲਕ ਆਪਣੇ ਲੋਕਾਂ ਦਾ ਜੀਵਨ ਸੁਧਾਰਨ ਲਈ ਤਕਰੀਬਨ ਹਰ ਖੇਤਰ 'ਚ ਯੋਗਦਾਨ ਪਾ ਰਹੇ ਹਨ। -ਪੀਟੀਆਈ



Most Read

2024-09-08 04:28:14