Breaking News >> News >> The Tribune


ਹੈਦਰਾਬਾਦ: ਉੱਘੀ ਫੈਸ਼ਨ ਡਿਜ਼ਾਈਨਰ ਨੇ ਖ਼ੁਦਕੁਸ਼ੀ ਕੀਤੀ, ਲਾਸ਼ ਬਾਥਰੂਮ ’ਚੋਂ ਮਿਲੀ


Link [2022-06-12 13:26:01]



ਹੈਦਰਾਬਾਦ, 12 ਜੂਨ

ਉੱਘੀ ਫੈਸ਼ਨ ਡਿਜ਼ਾਈਨਰ ਪ੍ਰਾਥਿਊਸ਼ਾ ਗਰਿਮੇਲਾ ਨੇ ਇੱਥੇ ਪਾਸ਼ ਬੰਜਾਰਾ ਹਿੱਲਜ਼ ਸਥਿਤ ਆਪਣੇ ਬੁਟੀਕ ਸਟੂਡੀਓ 'ਚ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ।

ਐੱਮਐਲਏ ਕਲੋਨੀ ਸਥਿਤ ਬੁਟੀਕ ਦੇ ਬਾਥਰੂਮ ਵਿੱਚੋਂ 35 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਚੌਕੀਦਾਰ ਵੱਲੋਂ ਜਦੋਂ ਦਰਵਾਜ਼ਾ ਖੜਕਾਉਣ 'ਤੇ ਅੰਦਰੋਂ ਜਵਾਬ ਨਾ ਆਇਆ ਤਾਂ ਪੁਲੀਸ ਨੂੰ ਸੱਦਿਆ ਗਿਆ ਤੇ ਅੰਦਰੋਂ ਲਾਸ਼ ਮਿਲੀ। ਬਾਥਰੂਮ ਵਿੱਚ ਕਾਰਬਨ ਮੋਨੋਆਕਸਾਈਡ ਦੀ ਬੋਤਲ ਮਿਲੀ ਹੈ। ਬੰਜਾਰਾ ਹਿੱਲਜ਼ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਉਸਮਾਨੀਆ ਹਸਪਤਾਲ ਭੇਜ ਦਿੱਤਾ ਹੈ। ਸ਼ੁਰੂ ਵਿੱਚ ਪੁਲੀਸ ਨੇ ਇਸ ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਮੰਨਿਆ ਪਰ ਬਾਅਦ ਵਿੱਚ ਸੁਸਾਈਡ ਨੋਟ ਮਿਲਿਆ। ਉਸ ਨੇ ਕਥਿਤ ਤੌਰ 'ਤੇ ਲਿਖਿਆ ਕਿ ਉਹ ਆਪਣ ਇਕਲੇਪਣ ਤੋਂ ਤੰਗ ਆ ਗਈ ਹੈ ਤੇ ਜੀਵਨ ਦੀ ਇੱਛਾ ਨਹੀਂ ਰਹੀਂ।'



Most Read

2024-09-19 04:27:16