Breaking News >> News >> The Tribune


ਭਾਰਤੀ ਡਿਪਲੋਮੈਟ ਅਮਨਦੀਪ ਗਿੱਲ ਯੂਐੱਨ ਵੱਲੋਂ ਦੂਤ ਨਿਯੁਕਤ


Link [2022-06-12 13:26:01]



ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਸੀਨੀਅਰ ਭਾਰਤੀ ਰਾਜਦੂਤ ਅਮਨਦੀਪ ਸਿੰਘ ਗਿੱਲ ਨੂੰ ਤਕਨਾਲੋਜੀ ਸਬੰਧੀ ਮਾਮਲਿਆਂ 'ਚ ਆਪਣਾ ਦੂਤ ਨਿਯੁਕਤ ਕੀਤਾ ਹੈ। ਸੰਯੁਕਤ ਰਾਸ਼ਟਰ ਨੇ ਸ੍ਰੀ ਗਿੱਲ ਨੂੰ ਡਿਜੀਟਲ ਤਕਨੀਕ ਬਾਰੇ ਇੱਕ ਚਿੰਤਨਸ਼ੀਲ ਆਗੂ ਕਰਾਰ ਦਿੱਤਾ ਹੈ ਜਿਸ ਕੋਲ ਸਥਿਰ ਵਿਕਾਸ ਦੇ ਟੀਚੇ ਹਾਸਲ ਕਰਨ ਲਈ ਡਿਟੀਟਲ ਤਬਦੀਲੀ ਦਾ ਲਾਹਾ ਲੈਣ ਦੀ ਠੋਸ ਸਮਝ ਹੈ। ਉਹ ਜਨੇਵਾ 'ਚ 2016 ਤੋਂ 2018 ਤੱਕ ਹਥਿਆਰ ਘਟਾਉਣ ਬਾਰੇ ਸੰਮੇਲਨ 'ਚ ਭਾਰਤ ਦੇ ਦੂਤ ਤੇ ਸਥਾਈ ਨੁਮਾਇੰਦੇ ਸਨ। ਸ੍ਰੀ ਗਿੱਲ ਗਰੈਜੂਏਟ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਐਂਡ ਡਿਵੈਲਪਮੈਂਟ ਸਟੱਡੀਜ਼ ਦੇ ਕੌਮਾਂਤਰੀ ਡਿਜੀਟਲ ਸਿਹਤ ਤੇ ਮਸਨੂਈ ਬੌਧਿਕਤਾ ਖੋਜ ਬਾਰੇ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਇਸ ਤੋਂ ਪਹਿਲਾਂ ਸ੍ਰੀ ਗਿੱਲ ਡਿਜੀਟਲ ਸਹਿਯੋਗ (2018-19) ਬਾਰੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਉੱਚ ਪੱਧਰੀ ਕਮੇਟੀ ਦੇ ਕਾਰਜਕਾਰੀ ਨਿਰਦੇਸ਼ਕ ਤੇ ਸਹਿ-ਮੁਖੀ ਸਨ। ਉਹ 1992 'ਚ ਭਾਰਤੀ ਵਿਦੇਸ਼ ਸੇਵਾ 'ਚ ਸ਼ਾਮਲ ਹੋਏ ਸਨ। ਉਨ੍ਹਾਂ ਤਹਿਰਾਨ ਤੇ ਕੋਲੰਬੋ 'ਚ ਆਪਣੇ ਸੇਵਾਕਾਲ ਦੌਰਾਨ ਹਥਿਆਰ ਘਟਾਉਣ, ਰਣਨੀਤਕ ਤਕਨੀਕਾਂ ਤੇ ਕੌਮਾਂਤਰੀ ਸੁਰੱਖਿਆ ਨਾਲ ਸਬੰਧਤ ਕਈ ਅਹੁਦਿਆਂ 'ਤੇ ਕੰਮ ਕੀਤਾ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀਟੈੱਕ ਕਰਨ ਵਾਲੇ ਸ੍ਰੀ ਗਿੱਲ ਸਟੈਨਫੋਰਡ ਯੂਨੀਵਰਸਿਟੀ 'ਚ ਵਿਜ਼ਟਿੰਗ ਸਕਾਲਰ ਵੀ ਰਹੇ ਹਨ। -ਪੀਟੀਆਈ



Most Read

2024-09-19 04:24:25