Breaking News >> News >> The Tribune


ਕਸ਼ਮੀਰ ਦੇ ਪੁਲਵਾਮਾ ’ਚ ਮੁਕਾਬਲੇ ਦੌਰਾਨ ਲਸ਼ਕਰ ਦੇ ਤਿੰਨ ਅਤਿਵਾਦੀ ਹਲਾਕ


Link [2022-06-12 13:26:01]



ਸ੍ਰੀਨਗਰ, 12 ਜੂਨ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਰਾਤ ਭਰ ਚੱਲੇ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀ ਮਾਰੇ ਗਏ। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਦਰਬਗਾਮ ਇਲਾਕੇ ਵਿੱਚ ਸ਼ਨਿਚਰਵਾਰ ਰਾਤ ਨੂੰ ਮੁਕਾਬਲਾ ਸ਼ੁਰੂ ਹੋਇਆ ਅਤੇ ਇੱਕ ਅਤਿਵਾਦੀ ਅੱਧੀ ਰਾਤ ਤੋਂ ਪਹਿਲਾਂ ਮਾਰਿਆ ਗਿਆ, ਜਦਕਿ ਐਤਵਾਰ ਸਵੇਰੇ ਸ਼ੁਰੂ ਹੋਈ ਗੋਲੀਬਾਰੀ ਵਿੱਚ ਦੋ ਹੋਰ ਅਤਿਵਾਦੀ ਮਾਰੇ ਗਏ। ਤਿੰਨੋਂ ਅਤਿਵਾਦੀ ਸਥਾਨਕ ਨਿਵਾਸੀ ਸਨ ਅਤੇ ਅਤਿਵਾਦੀ ਸੰਗਠਨ ਲਸ਼ਕਰ ਨਾਲ ਜੁੜੇ ਹੋਏ ਸਨ। ਇੱਕ ਅਤਿਵਾਦੀ ਦੀ ਪਛਾਣ ਜੁਨੈਦ ਸਿਰਗੋਜਰੀ ਵਜੋਂ ਹੋਈ ਹੈ, ਜੋ 13 ਮਈ ਨੂੰ ਸ਼ਹੀਦ ਰਿਆਜ਼ ਅਹਿਮਦ ਦੀ ਹੱਤਿਆ ਵਿੱਚ ਸ਼ਾਮਲ ਸੀ। ਦੋ ਹੋਰ ਅਤਿਵਾਦੀਆਂ ਦੀ ਪਛਾਣ ਫਾਜ਼ਿਲ ਨਜ਼ੀਰ ਭੱਟ ਅਤੇ ਇਰਫਾਨ ਅਹਿਮਦ ਮਲਿਕ ਵਜੋਂ ਹੋਈ ਹੈ।



Most Read

2024-09-18 23:17:57