World >> The Tribune


ਯੂਕਰੇਨ ਲਈ ਲੜਨ ਵਾਲੇ ਤਿੰਨ ਵਿਦੇਸ਼ੀਆਂ ਨੂੰ ਦਿੱਤੀ ਮੌਤ ਦੀ ਸਜ਼ਾ


Link [2022-06-11 15:34:16]



ਬਾਖਮੁਤ (ਯੂਕਰੇਨ), 10 ਜੂਨ

ਯੂਕਰੇਨ ਵਿਚਲੇ ਮਾਸਕੋ ਹਮਾਇਤੀ ਬਾਗੀਆਂ ਨੇ ਯੂਕਰੇਨ ਵੱਲੋਂ ਜੰਗ ਲੜਨ ਵਾਲੇ ਦੋ ਬਰਤਾਨਵੀਆਂ ਤੇ ਮੋਰੱਕੋ ਦੇ ਇੱਕ ਨਾਗਰਿਕ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਇਨ੍ਹਾਂ ਤਿੰਨ ਫੜੇ ਗਏ ਬਾਗੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਨੂੰ ਯੂਕਰੇਨ ਤੇ ਪੱਛਮੀ ਮੁਲਕਾਂ ਨੇ ਇੱਕ ਦਿਖਾਵਾ ਤੇ ਜੰਗੀ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਇਸੇ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣੇ ਕੰਮਾਂ ਦੀ ਤੁਲਨਾ 18ਵੀਂ ਸਦੀ ਦੇ ਪੀਟਰ ਦਿ ਗਰੇਟ ਨਾਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਇਤਿਹਾਸਕ ਰੂਸੀ ਜ਼ਮੀਨ ਵਾਪਸ ਹਾਸਲ ਕਰਨ ਦੀ ਲੋੜ ਹੈ।

ਯੂਕਰੇਨ 'ਚ ਆਪੂੰ ਬਣੀ ਡੋਨੈਤਸਕ ਪੀਪਲਜ਼ ਰਿਪਬਲਿਕ ਦੀ ਅਦਾਲਤ ਨੇ ਇਨ੍ਹਾਂ ਤਿੰਨ ਫੜੇ ਗਏ ਬਾਗੀ ਲੜਾਕਿਆਂ ਨੂੰ ਰੂਸ ਦੀ ਮਦਦ ਲਈ ਦੋਸ਼ੀ ਕਰਾਰ ਦਿੱਤਾ ਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ। ਇਨ੍ਹਾਂ ਬਾਗੀਆਂ ਨੂੰ ਫੌਜੀ ਤੇ ਅਤਿਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ੀ ਵੀ ਠਹਿਰਾਇਆ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਐਡੇਨ ਐਸਲਿਨ, ਸ਼ੌਨ ਪਿੰਨਰ ਤੇ ਬ੍ਰਾਹਿਮ ਸਾਦੌਨ ਵਜੋਂ ਹੋਈ ਹੈ। ਇਨ੍ਹਾਂ ਨੂੰ ਗੋਲੀ ਮਾਰੀ ਜਾਵੇਗੀ। ਯੂਕਰੇਨ ਦੇ ਵਿਦੇਸ਼ ਮੰਤਰੀ ਓਲੇਹ ਨਿਕੋਲੈਂਕੋ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਇਸ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ। -ਏਪੀ

ਭਾਰਤ ਤੇ ਚੀਨ ਸਮੇਤ ਹੋਰਨਾਂ ਮੁਲਕਾਂ ਨਾਲ ਵੀ ਮਿਲਵਰਤਨ ਕਰ ਸਕਦੇ ਹਾਂ: ਪੂਤਿਨ

ਮਾਸਕੋ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਉਨ੍ਹਾਂ ਕੋਲ ਭਾਰਤ ਤੇ ਚੀਨ ਹੀ ਨਹੀਂ ਬਲਕਿ ਲਾਤੀਨੀ ਅਮਰੀਕਾ ਤੇ ਅਫ਼ਰੀਕਾ ਨਾਲ ਵੀ ਮਿਲਵਰਤਨ ਵਧਾਉਣ ਦਾ ਮੌਕਾ ਹੈ। ਪੂਤਿਨ ਨੇ ਕਿਹਾ ਕਿ ਰੂਸ ਜਿਹੇ ਮੁਲਕ ਨੂੰ ਬਾਹਰੋਂ 'ਡੱਕਣਾ' ਨਾਮੁਮਕਿਨ ਹੈ। ਰੂਸੀ ਸਦਰ ਨੇ ਕਿਹਾ ਕਿ ਵਿਸ਼ਵ ਬਹੁਤ ਵੱਡਾ ਤੇ ਵੰਨ-ਸੁਵੰਨਾ ਹੈ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਤਾਸ ਨੇ ਪੂਤਿਨ ਦੇ ਹਵਾਲੇ ਨਾਲ ਕਿਹਾ, ''ਤੁਸੀਂ ਸਿਰਫ਼ ਚੀਨ ਤੇ ਭਾਰਤ ਦਾ ਜ਼ਿਕਰ ਕੀਤਾ ਹੈ। ਸਿਰਫ਼ ਚੀਨ ਤੇ ਭਾਰਤ ਹੀ ਕਿਉਂ? ਇਸ ਵਿੱਚ ਲਾਤੀਨੀ ਅਮਰੀਕਾ ਵੀ ਸ਼ਾਮਲ ਹੈ। ਸ਼ਾਇਦ ਅਫ਼ਰੀਕਾ ਅਜੇ ਵੀ ਸੁੱਤਾ ਹੈ, ਪਰ ਉਹ ਨੀਂਦ 'ਚੋਂ ਜਾਗ ਰਿਹਾ ਹੈ।'' -ਪੀਟੀਆਈ



Most Read

2024-09-19 19:37:23