ਨਿਊਯਾਰਕ, 10 ਜੂਨ
ਅਮਰੀਕੀ ਸ਼ਹਿਰ ਨਿਊ ਓਰਲੀਨਜ਼ ਵੱਲ ਜਾ ਰਹੇ ਇੱਕ ਤੇਲ ਟੈਂਕਰ ਵਿੱਚ ਸਵਾਰ ਭਾਰਤੀ ਇੰਜਨੀਅਰ ਨੇ ਸਮੁੰਦਰ ਵਿੱਚ ਫਸੀ ਇੱਕ ਕਿਸ਼ਤੀ 'ਚ ਸਵਾਰ ਯਾਤਰੀਆਂ ਨੂੰ ਬਚਾਉਣ ਲਈ ਮਦਦ ਕੀਤੀ। ਯੂਐੱਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਦੱਸਿਆ ਕਿ ਅਪਰੈਲ ਵਿੱਚ ਚਾਰ ਵਿਅਕਤੀ ਐਂਟੀਗੁਆ ਅਤੇ ਬਾਰਬੂਡਾ ਤੋਂ ਮਹੀਨੇ ਦੀ ਯਾਤਰਾ ਲਈ ਨਿਕਲੇ ਸਨ। ਉਨ੍ਹਾਂ ਐਟਲਾਂਟਿਕ ਮਹਾਸਾਗਰ ਪਾਰ ਕਰ ਕੇ ਬਾਰਸੀਲੋਨਾ ਜਾਣਾ ਸੀ। ਇਸ ਦੌਰਾਨ 15 ਮਈ ਨੂੰ ਮੌਸਮ ਖ਼ਰਾਬ ਹੋ ਗਿਆ ਤੇ ਉਨ੍ਹਾਂ ਰੇਡੀਓ ਦੀ ਮਦਦ ਨਾਲ ਹੋਰ ਕਿਸ਼ਤੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਯਾਤਰੀ ਨੇ ਦੱਸਿਆ, ''ਉੱਥੇ ਮੌਸਮ ਬਹੁਤ ਖ਼ਰਾਬ ਸੀ ਤੇ ਅਚਨਾਕ ਪਤਾ ਨਹੀਂ ਕਿੱਥੋਂ ਇੱਕ ਟੈਂਕਰ ਆ ਗਿਆ।'' ਟੈਂਕਰ ਦੇਖ ਕੇ ਉਨ੍ਹਾਂ ਨੇ ਆਪਣੀ ਕਿਸ਼ਤੀ ਛੱਡ ਕੇ ਟੈਂਕਰ ਵਿੱਚ ਸਵਾਰ ਹੋਣ ਦਾ ਫ਼ੈਸਲਾ ਲਿਆ। ਟੈਂਕਰ 'ਤੇ ਸਵਾਰ ਭਾਰਤੀ ਇੰਜਨੀਅਰ ਨੇ ਉਨ੍ਹਾਂ ਨੂੰ ਬਚਾਉਣ 'ਚ ਮਦਦ ਕੀਤੀ। -ਪੀਟੀਆਈ
2024-11-09 19:50:19