World >> The Tribune


ਕਰਾਚੀ: ਮੰਦਰ ਦੀ ਭੰਨਤੋੜ ਸਬੰਧੀ ਭਾਰਤ ਦਾ ਬਿਆਨ ਪਾਕਿਸਤਾਨ ਨੇ ਖਾਰਜ ਕੀਤਾ


Link [2022-06-11 15:34:16]



ਇਸਲਾਮਾਬਾਦ, 10 ਜੂਨ

ਕਰਾਚੀ ਵਿੱਚ ਇੱਕ ਮੰਦਰ ਦੀ ਕੀਤੀ ਗਈ ਭੰਨਤੋੜ ਸਬੰਧੀ ਭਾਰਤ ਵੱਲੋਂ ਜਾਰੀ ਕੀਤਾ ਗਿਆ ਬਿਆਨ ਪਾਕਿਸਤਾਨ ਨੇ ਖਾਰਜ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਕਰਾਚੀ ਦੇ 'ਜੇ' ਇਲਾਕੇ ਵਿੱਚ ਸਥਿਤ ਮੰਦਰ ਦੀ ਭੰਨਤੋੜ ਕੀਤੀ ਸੀ। ਬੀਤੇ ਦਿਨ ਇਸ ਹਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਨੂੰ 'ਧਾਰਮਿਕ ਘੱਟਗਿਣਤੀਆਂ 'ਤੇ ਅਤਿਆਚਾਰ ਦਾ ਇੱਕ ਹੋਰ ਮਾਮਲਾ' ਕਰਾਰ ਦਿੱਤਾ ਸੀ। ਭਾਰਤ ਦੇ ਬਿਆਨ ਦੇ ਜਵਾਬ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਦੀ ਸਰਕਾਰੀ ਮਸ਼ੀਨਰੀ ਮੁਸਲਿਮ ਭਾਈਚਾਰੇ ਖ਼ਿਲਾਫ਼ ਹਿੰਸਾ ਕਰਨ ਵਾਲੇ ਧਰਮਿਕ ਕੱਟੜਪੰਥੀਆਂ ਨੂੰ ਪੂਰਾ ਸਮਰਥਨ ਦਿੰਦੀ ਹੈ ਪਰ ਪਾਕਿਸਤਾਨ ਸਰਕਾਰ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। -ਪੀਟੀਆਈ



Most Read

2024-09-19 19:42:01