World >> The Tribune


ਰੂਸ ਵੱਲੋਂ ਬਖ਼ਮੁਤ ਸ਼ਹਿਰ ’ਤੇ ਹਮਲੇ ਤੇਜ਼


Link [2022-06-11 15:34:16]



ਬਖ਼ਮੁਤ(ਯੂਕਰੇਨ), 9 ਜੂਨ

ਰੂਸੀ ਫੌਜ ਨੇ ਪੂਰਬੀ ਯੂਕਰੇਨੀ ਸ਼ਹਿਰ ਬਖ਼ਮੁਤ 'ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਟਕਰਾਅ ਇੰਨਾ ਵਧ ਗਿਆ ਹੈ ਕਿ ਰੂਸੀ ਤੇ ਯੂਕਰੇਨੀ ਫ਼ੌਜਾਂ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ 'ਚ ਆਹਮੋ-ਸਾਹਮਣੇ ਹੋਣ ਲੱਗੀਆਂ ਹਨ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਇਹ ਲੜਾਈ ਡੋਨਬਾਸ ਖੇਤਰ ਦੀ ਕਿਸਮਤ ਦਾ ਫੈਸਲਾ ਕਰੇਗੀ। ਇਸ ਦੌਰਾਨ ਰੂਸ ਨੇ ਯੂਕਰੇਨੀ ਫੌਜ ਦੇ ਸਿਖਲਾਈ ਕੇਂਦਰ ਨੂੰ ਵੀ ਨਿਸ਼ਾਨਾ ਬਣਾਇਆ ਹੈ। ਰੂਸ ਦਾ ਦਾਅਵਾ ਹੈ ਕਿ ਇਥੇ ਭਾੜੇ ਦੇ ਫ਼ੌਜੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ। ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਜੰਗ ਦਰਮਿਆਨ ਰੂਸ ਨੇ ਕੋਲਾ ਖਾਣਾਂ ਤੇ ਕਾਰਖਾਨਿਆਂ ਵਾਲੇ ਸਨਅਤੀ ਡੋਨਬਾਸ ਖੇਤਰ 'ਤੇ ਨਿਗ੍ਹਾ ਟਿਕਾਈ ਹੋਈ ਹੈ। ਮਾਸਕੋ ਦੀ ਹਮਾਇਤ ਵਾਲੇ ਵੱਖਵਾਦੀ ਇਸ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਯੂਕਰੇਨੀ ਫੌਜਾਂ ਨਾਲ ਮੱਥਾ ਲਾ ਰਹੇ ਹਨ। ਰੂਸ ਵੱਲੋਂ ਯੂਕਰੇਨ 'ਤੇ ਚੜ੍ਹਾਈ ਕੀਤੇ ਜਾਣ ਤੋਂ ਪਹਿਲਾਂ ਹੀ ਇਨ੍ਹਾਂ ਵੱਖਵਾਦੀਆਂ ਨੇ ਸਨਅਤੀ ਸ਼ਹਿਰ ਦਾ ਇਕ ਵੱਡਾ ਹਿੱਸਾ ਆਪਣੇ ਕਬਜ਼ੇ ਹੇਠ ਲੈ ਰੱਖਿਆ ਹੈ। ਉਧਰ ਰੂਸ ਦੇ ਰੱਖਿਆ ਮੰਤਰੀ ਨੇ ਵੱਖਰੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀਆਂ ਫੌਜਾਂ ਨੇ ਕੀਵ ਦੇ ਪੱਛਮ ਵਿੱੱਚ ਜ਼ਾਇਤੋਮਾਇਰ ਖੇਤਰ ਵਿੱਚ ਯੂਕਰੇਨੀ ਫੌਜੀ ਅੱਡੇ 'ਤੇ ਮਿਜ਼ਾਈਲਾਂ ਦਾਗ਼ੀਆਂ ਹਨ। ਰੂਸ ਨੇ ਦਾਅਵਾ ਕੀਤਾ ਕਿ ਇਸ ਅੱਡੇ 'ਤੇ ਕਥਿਤ ਭਾੜੇ ਦੇ ਫ਼ੌਜੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ। ਜ਼ੇਲੈਂਸਕੀ ਨੇ ਰਾਤ ਨੂੰ ਜਾਰੀ ਵੀਡੀਓ ਸੰਬੋਧਨ ਵਿੱਚ ਕਿਹਾ ਕਿ ਬਖ਼ਮੁਤ ਦੀਆਂ ਸੜਕਾਂ ਤੇ ਗਲੀਆਂ ਵਿੱਚ ਜਾਰੀ ਜੰਗ ਸਾਡੇ ਡੋਨਬਾਸ ਦੀ ਹੋਣੀ ਤੈਅ ਕਰੇਗੀ। ਯੂਕਰੇਨੀ ਸਦਰ ਦੇ ਸਲਾਹਕਾਰ ਓਲੈਕਸੀ ਅਰੈਸਟੋਵਿਚ ਨੇ ਕਿਹਾ ਕਿ ਰੂਸੀ ਫੌਜਾਂ ਦਿਨ-ਰਾਤ ਗੋਲਾਬਾਰੀ ਕਰਕੇ ਗੁਆਂਢੀ ਸ਼ਹਿਰ ਲਿਸ਼ੈਂਕ ਨੂੰ ਨਿਸ਼ਾਨਾ ਬਣਾ ਰਹੀਆਂ ਹਨ। -ਏਪੀ



Most Read

2024-09-19 19:42:25