World >> The Tribune


ਸ਼ਾਹਬਾਜ਼ ਖ਼ਿਲਾਫ਼ ਭ੍ਰਿਸ਼ਟਾਚਾਰ ਕੇਸ ਦੇ ਗਵਾਹ ਦੀ ਮੌਤ ਦੀ ਜਾਂਚ ਮੰਗੀ


Link [2022-06-11 15:34:16]



ਇਸਲਾਮਾਬਾਦ, 10 ਜੂਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਹੇਠਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੇ ਉਸ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਆਜ਼ਾਦ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਜੋ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਸ਼ਾਹਬਾਜ਼ ਖ਼ਿਲਾਫ਼ 16 ਅਰਬ ਰੁਪਏ ਦੇ ਮਨੀ ਲਾਂਡਰਿੰਗ ਕੇਸ 'ਚ ਅਹਿਮ ਗਵਾਹ ਸੀ। ਅਧਿਕਾਰੀਆਂ ਅਨੁਸਾਰ ਚਪੜਾਸੀ ਵਜੋਂ ਪਛਾਣ ਰੱਖਣ ਵਾਲੇ ਮਕਸੂਦ ਅਹਿਮਦ (49) ਦੀ ਸੱਤ ਜੂਨ ਨੂੰ ਯੂਏਈ 'ਚ ਭੇਤਭਰੀ ਮੌਤ ਹੋ ਗਈ ਸੀ। ਹਾਲਾਂਕਿ ਮੀਡੀਆ 'ਚ ਆਈਆਂ ਖ਼ਬਰਾਂ 'ਚ ਕਿਹਾ ਗਿਆ ਸੀ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਫੈਡਰਲ ਜਾਂਚ ਏਜੰਸੀ ਅਨੁਸਾਰ ਸ਼ਰੀਫ਼ ਪਿਓ-ਪੁੱਤ ਖ਼ਿਲਾਫ਼ ਕੇਸ 'ਚ ਮਕਸੂਦ ਅਹਿਮ ਗਵਾਹ ਸੀ। ਵਿਰੋਧੀ ਧਿਰ ਪੀਟੀਆਈ ਨੇ ਦੋਸ਼ ਲਾਇਆ ਕਿ ਸ਼ਰੀਫ਼ ਪਿਓ-ਪੁੱਤ ਨੇ ਮਨੀ ਲਾਂਡਰਿੰਗ ਲਈ ਮਕਸੂਦ ਤੇ ਆਪਣੇ ਹੋਰ ਕਰਮਚਾਰੀਆਂ ਦੇ ਬੈਂਕ ਖਾਤਿਆਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸ਼ਰੀਫ਼ ਪਿਓ-ਪੁੱਤ ਖ਼ਿਲਾਫ਼ ਕੇਸ ਨਾਲ ਜੁੜਿਆ ਉਹ ਦੂਜਾ ਵਿਅਕਤੀ ਹੈ ਜਿਸ ਦੀ ਮੌਤ ਹੋਈ ਹੈ। -ਪੀਟੀਆਈ



Most Read

2024-09-19 19:20:36