Breaking News >> News >> The Tribune


ਭਾਜਪਾ ਨੇ ਸ਼ਿਵ ਸੈਨਾ ਦੀ ਇਕ ਵੋਟ ਅਯੋਗ ਕਰਾਰ ਦਿਵਾਉਣ ਲਈ ਚੋਣ ਕਮਿਸ਼ਨ ’ਤੇ ਦਬਾਅ ਪਾਇਆ: ਸੰਜੈ ਰਾਊਤ


Link [2022-06-11 15:34:11]



ਮੁੰਬਈ, 11 ਜੂਨ

ਸ਼ਿਵ ਸੈਨਾ ਦੇ ਸੰਜੇ ਪਵਾਰ ਦੇ ਮਹਾਰਾਸ਼ਟਰ ਤੋਂ ਰਾਜ ਸਭਾ ਚੋਣ ਹਾਰਨ ਅਤੇ ਭਾਜਪਾ ਦੇ ਧਨੰਜੈ ਮਹਾਦਿਕ ਦੇ ਜਿੱਤਣ ਤੋਂ ਬਾਅਦ ਪਾਰਟੀ ਨੇਤਾ ਸੰਜੇ ਰਾਉਤ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਸ਼ਿਵ ਸੈਨਾ ਦੀ ਇਕ ਵੋਟ ਨੂੰ ਅਯੋਗ ਕਰਾਰ ਦਿਵਾਉਣ ਲਈ ਚੋਣ ਕਮਿਸ਼ਨ 'ਤੇ ਦਬਾਅ ਪਾਇਆ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਦੀ ਜਿੱਤ ਓਨੀ ਵੱਡੀ ਨਹੀਂ ਸੀ, ਜਿੰਨੀ ਦੱਸੀ ਜਾ ਰਹੀ ਹੈ। ਸ਼ਿਵ ਸੈਨਾ ਦੇ ਦੂਜੇ ਉਮੀਦਵਾਰ ਨੂੰ ਪਹਿਲੇ ਨਾਲੋਂ ਵੱਧ ਵੋਟਾਂ ਮਿਲੀਆਂ ਹਨ। ਰਾਊਤ ਨੇ ਖੁਦ ਰਾਜ ਸਭਾ ਸੀਟ ਜਿੱਤੀ ਹੈ।



Most Read

2024-09-18 09:58:12