Breaking News >> News >> The Tribune


ਰਾਸ਼ਟਰਪਤੀ ਚੋਣ: ਖੜਗੇ ਵੱਲੋਂ ਮਮਤਾ ਤੇ ਹੋਰਨਾਂ ਆਗੂਆਂ ਨਾਲ ਵਿਚਾਰ ਚਰਚਾ


Link [2022-06-11 15:34:11]



ਨਵੀਂ ਦਿੱਲੀ, 10 ਜੂਨ

ਰਾਸ਼ਟਰਪਤੀ ਚੋਣਾਂ ਦੇ ਐਲਾਨ ਤੋਂ ਇਕ ਦਿਨ ਮਗਰੋਂ ਸੀਨੀਅਰ ਕਾਂਗਰਸ ਆਗੂ ਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਣੇ ਡੀਐੱਮਕੇ, ਸੀਪੀਆਈ, ਸੀਪੀਐੱਮ ਤੇ 'ਆਪ' ਆਗੂਆਂ ਨਾਲ ਰਾਬਤਾ ਕਰਕੇ ਵਿਰੋਧੀ ਧਿਰ ਵੱਲੋਂ ਸਾਂਝਾ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾਣ ਬਾਰੇ ਸਲਾਹ ਮਸ਼ਵਰਾ ਕੀਤਾ। ਸੂਤਰਾਂ ਨੇ ਕਿਹਾ ਕਿ ਖੜਗੇ ਨੇ ਫੋਨ 'ਤੇ ਬੈਨਰਜੀ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਸਿਖਰਲੇ ਸੰਵਿਧਾਨਕ ਅਹੁਦੇ ਲਈ ਵਿਰੋਧੀ ਧਿਰ ਵੱਲੋਂ ਸਰਬਸੰਮਤੀ ਨਾਲ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਜਾਵੇ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਲੰਘੇ ਦਿਨ ਮਮਤਾ ਬੈਨਰਜੀ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਸੀਪੀਐੱਮ ਆਗੂ ਸੀਤਾਰਾਮ ਯੇਚੁਰੀ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਇਕ ਸਾਂਝੀ ਮੀਟਿੰਗ ਵਿਉਂਤਣ ਲਈ ਕਿਹਾ ਸੀ, ਤਾਂ ਕਿ ਰਾਸ਼ਟਰਪਤੀ ਚੋਣਾਂ ਲਈ ਸਾਂਝੇ ਉਮੀਦਵਾਰ ਬਾਰੇ ਚਰਚਾ ਕੀਤੀ ਜਾ ਸਕੇ। ਸੂਤਰਾਂ ਨੇ ਕਿਹਾ ਕਿ ਵਿਰੋਧੀ ਧਿਰ ਜਲਦੀ ਹੀ ਮੀਟਿੰਗ ਕਰਕੇ ਸਿਖਰਲੇ ਸੰਵਿਧਾਨਕ ਅਹੁਦੇ ਲਈ ਉਮੀਦਵਾਰ ਬਾਰੇ ਸਹਿਮਤੀ ਬਣਾਏਗੀ। ਖੜਗੇ ਵੀਰਵਾਰ ਨੂੰ ਐੱਨਸੀਪੀ ਮੁਖੀ ਸ਼ਰਦ ਪਵਾਰ ਨੂੰ ਵੀ ਮਿਲੇ ਸਨ। -ਪੀਟੀਆਈ



Most Read

2024-09-18 11:24:46