Breaking News >> News >> The Tribune


ਦਿੱਲੀ ਕਾਂਗਰਸ ਵੱਲੋਂ ਰਾਹੁਲ ਨੂੰ ਪਾਰਟੀ ਦੀ ਕਮਾਨ ਸੰਭਾਲਣ ਦੀ ਅਪੀਲ


Link [2022-06-05 18:57:41]



ਨਵੀਂ ਦਿੱਲੀ, 5 ਜੂਨ

ਦਿੱਲੀ ਕਾਂਗਰਸ ਨੇ ਅੱਜ ਸਰਬਸੰਮਤੀ ਨਾਲ ਇਕ ਮਤਾ ਪਾਸ ਕਰ ਕੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਪ੍ਰਧਾਨ ਵਜੋਂ ਪਾਰਟੀ ਦੀ ਕਮਾਨ ਸੰਭਾਲਣ ਦੀ ਬੇਨਤੀ ਕੀਤੀ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਮਤਾ ਦੋ ਦਿਨਾਂ ਦੇ 'ਨਵ ਸੰਕਲਪ ਸ਼ਿਵਿਰ' ਦੌਰਾਨ ਉਠਾਇਆ ਗਿਆ ਸੀ। ਮਤੇ ਵਿਚ ਕਿਹਾ ਗਿਆ ਹੈ ਕਿ ਸਿਰਫ਼ ਰਾਹੁਲ ਗਾਂਧੀ ਵਰਗਾ ਆਗੂ ਹੀ ਕਾਂਗਰਸ ਨੂੰ 'ਮਜ਼ਬੂਤ' ਕਰ ਕੇ ਇਸ ਵਿਚ 'ਜਾਨ ਫੂਕ' ਸਕਦਾ ਹੈ। ਕਾਂਗਰਸ ਲਈ ਇਹ ਚੁਣੌਤੀਆਂ ਨਾਲ ਭਰਿਆ ਸਮਾਂ ਹੈ।



Most Read

2024-09-19 19:37:35