World >> The Tribune


ਹਵਾਈ ਜਹਾਜ਼ ਪਾਬੰਦੀਸ਼ੁਦਾ ਖੇਤਰ ’ਚ ਦਾਖਲ ਹੋਣ ਬਾਅਦ ਬਾਇਡਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਅਤ ਥਾਂ ’ਤੇ ਭੇਜਿਆ


Link [2022-06-05 15:54:20]



ਰੇਹੋਬੋਥ ਬੀਚ (ਅਮਰੀਕਾ), 5 ਜੂਨ

ਡੇਲਾਵੇਅਰ ਵਿਚ ਰੇਹੋਬੋਥ ਬੀਚ 'ਤੇ ਛੁੱਟੀਆ ਮਨਾ ਰਹੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਦੀ ਰਿਹਾਇਸ਼ ਨੇੜੇ ਛੋਟਾ ਨਿੱਜੀ ਜਹਾਜ਼ ਗਲਤੀ ਨਾਲ ਪਾਬੰਦੀਸ਼ੁਦਾ ਹਵਾਈ ਖੇਤਰ ਵਿਚ ਦਾਖਲ ਹੋ ਗਿਆ, ਜਿਸ ਤੋਂ ਬਾਅਦ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਤੁਰੰਤ ਉਥੋਂ ਕੱਢ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ। ਵ੍ਹਾਈਟ ਹਾਊਸ ਅਤੇ ਸੀਕ੍ਰੇਟ ਸਰਵਿਸ ਨੇ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਨੇ ਕਿਹਾ ਕਿ ਬਾਇਡਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਖਤਰਾ ਨਹੀਂ ਹੈ ਅਤੇ ਇਹ ਕਦਮ ਸਾਵਧਾਨੀ ਵਜੋਂ ਚੁੱਕੇ ਗਏ ਹਨ। ਸਥਿਤੀ ਦੀ ਸਮੀਖਿਆ ਕੀਤੀ ਗਈ ਅਤੇ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਫਿਰ ਆਪਣੇ ਰੇਹੋਬੋਥ ਬੀਚ ਨਿਵਾਸ 'ਤੇ ਵਾਪਸ ਆ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਜਹਾਜ਼ ਗਲਤੀ ਨਾਲ ਪਾਬੰਦੀਸ਼ੁਦਾ ਹਵਾਈ ਖੇਤਰ ਵਿੱਚ ਦਾਖਲ ਹੋ ਗਿਆ ਸੀ। ਜਹਾਜ਼ ਨੂੰ ਖੇਤਰ ਤੋਂ ਬਾਹਰ ਕੱਢ ਦਿੱਤਾ ਗਿਆ। ਏਜੰਸੀ ਨੇ ਕਿਹਾ ਕਿ ਉਹ ਪਾਇਲਟ ਤੋਂ ਪੁੱਛ ਪੜਤਾਲ ਕਰੇਗੀ ਅਤੇ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਉਡਾਣ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੀ ਸੀ।



Most Read

2024-09-19 19:23:07