Breaking News >> News >> The Tribune


ਹਿਜਬੁਲ ਕਮਾਂਡਰ ਤਾਲਿਬ ਹੁਸੈਨ ਬੰਗਲੁਰੂ ਤੋਂ ਗ੍ਰਿਫ਼ਤਾਰ


Link [2022-06-05 15:54:16]



ਜੰਮੂ, 5 ਜੂਨ

ਜੰਮੂ-ਕਸ਼ਮੀਰ ਪੁਲੀਸ ਨੇ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਤਾਲਿਬ ਹੁਸੈਨ ਨੂੰ ਬੰਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਦਹਿਸ਼ਤਗਰਦ ਨੂੰ ਕਾਬੂ ਕਰਨ ਲਈ 17 ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲੀਸ ਨੇ ਸਾਂਝਾ ਅਪਰੇਸ਼ਨ ਚਲਾਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਿਜਬੁਲ ਮੁਜਾਹਿਦੀਨ ਨੇ ਕਿਸ਼ਤਵਾੜ ਖੇਤਰ ਵਿੱਚ ਨਵੀਂ ਭਰਤੀ ਕਰਕੇ ਆਪਣੇ ਕਾਡਰ ਨੂੰ ਮਜ਼ਬੂਤ ​​ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਹਿਜਬੁਲ ਕਮਾਂਡਰ ਬੰਗਲੁਰੂ ਵਿਚ ਆਪਣੀ ਪਛਾਣ ਬਦਲ ਕੇ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ਵਿਚ ਟਾਰਗੇਟ ਕਿਲਿੰਗ ਕਰਨ ਵਾਲਿਆਂ ਦੀ ਪੁਲੀਸ ਨੇ ਨਿਸ਼ਾਨਦੇਹੀ ਕਰ ਲਈ ਹੈ ਤੇ ਇਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।



Most Read

2024-09-19 19:46:48