Breaking News >> News >> The Tribune


ਰਾਜਸਥਾਨ: ਕਾਂਗਰਸ ਦੇ ਨਾਰਾਜ਼ ਵਿਧਾਇਕਾਂ ਨੇ ਮੁੱਖ ਮੰਤਰੀ ਗਹਿਲੋਤ ਨਾਲ ਮੁਲਾਕਾਤ ਕੀਤੀ


Link [2022-06-05 15:54:16]



ਜੈਪੁਰ, 5 ਜੂਨ

ਰਾਜਸਥਾਨ 'ਚ ਪਾਰਟੀ ਅਤੇ ਸਰਕਾਰ ਤੋਂ ਨਾਰਾਜ਼ ਕਾਂਗਰਸ ਦੇ ਕੁਝ ਵਿਧਾਇਕਾਂ ਨੇ ਬੀਤੀ ਦੇਰ ਰਾਤ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਵਿਧਾਇਕ ਗਿਰਰਾਜ ਸਿੰਘ ਮਲਿੰਗਾ, ਖਿਲਾੜੀ ਲਾਲ ਬੈਰਵਾ, ਰਾਜਿੰਦਰ ਗੁੜਾ, ਸੰਦੀਪ ਯਾਦਵ, ਵਾਜਿਬ ਅਲੀ ਅਤੇ ਲਖਨ ਮੀਨਾ ਨੇ ਮੁੱਖ ਮੰਤਰੀ ਨਿਵਾਸ 'ਤੇ ਗਹਿਲੋਤ ਨਾਲ ਮੁਲਾਕਾਤ ਕੀਤੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਗਹਿਲੋਤ ਨੇ ਇਨ੍ਹਾਂ ਵਿਧਾਇਕਾਂ ਨਾਲ ਉਨ੍ਹਾਂ ਦੀ ਨਾਰਾਜ਼ਗੀ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨਾਲ ਜੁੜੇ ਮਾਮਲਿਆਂ 'ਤੇ ਚਰਚਾ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਿਧਾਇਕਾਂ ਦੇ ਐਤਵਾਰ ਨੂੰ ਗਹਿਲੋਤ ਦੇ ਨਾਲ ਉਦੈਪੁਰ ਜਾਣ ਦੀ ਸੰਭਾਵਨਾ ਹੈ।

ਕਾਂਗਰਸ ਤੇ ਉਸ ਦੇ ਕਈ ਆਜ਼ਾਦ ਸਮਰਥਕ ਵਿਧਾਇਕ ਉਦੈਪੁਰ ਵਿੱਚ ਹਨ। ਰਾਜ ਸਭਾ ਦੀਆਂ ਚਾਰ ਸੀਟਾਂ ਲਈ 10 ਜੂਨ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਉਦੈਪੁਰ ਭੇਜ ਦਿੱਤਾ ਹੈ। ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਮੁਕੁਲ ਵਾਸਨਿਕ, ਰਣਦੀਪ ਸੁਰਜੇਵਾਲਾ ਅਤੇ ਪ੍ਰਮੋਦ ਤਿਵਾੜੀ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਭਾਜਪਾ ਨੇ ਸਾਬਕਾ ਮੰਤਰੀ ਘਨਸ਼ਿਆਮ ਤਿਵਾੜੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਨੇ ਮੀਡੀਆ ਕਾਰੋਬਾਰੀ ਅਤੇ ਆਜ਼ਾਦ ਉਮੀਦਵਾਰ ਸੁਭਾਸ਼ ਚੰਦਰਾ ਨੂੰ ਸਮਰਥਨ ਦਿੱਤਾ ਹੈ।



Most Read

2024-09-19 19:28:11