Breaking News >> News >> The Tribune


ਈਪੀਐੱਫ: ਰਾਹੁਲ ਨੇ ਮੋਦੀ ’ਤੇ ਨਿਸ਼ਾਨਾ ਸੇਧਿਆ


Link [2022-06-05 15:54:16]



ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫ) ਵਿਚ ਜਮ੍ਹਾਂ ਰਾਸ਼ੀ 'ਤੇ ਵਿਆਜ ਦਰ 8.1 ਪ੍ਰਤੀਸ਼ਤ ਕੀਤੇ ਜਾਣ 'ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਪਤਾ (ਪ੍ਰਧਾਨ ਮੰਤਰੀ ਆਵਾਸ) 'ਲੋਕ ਕਲਿਆਣ ਮਾਰਗ' ਰੱਖਣ ਨਾਲ ਲੋਕਾਂ ਦਾ ਕਲਿਆਣ ਨਹੀਂ ਹੁੰਦਾ। ਰਾਹੁਲ ਨੇ ਟਵੀਟ ਕੀਤਾ, 'ਘਰ ਦਾ ਪਤਾ ਲੋਕ ਕਲਿਆਣ ਮਾਰਗ ਰੱਖ ਲੈਣ ਨਾਲ ਲੋਕਾਂ ਦੀ ਭਲਾਈ ਨਹੀਂ ਹੁੰਦੀ। ਪ੍ਰਧਾਨ ਮੰਤਰੀ ਨੇ ਸਾਢੇ ਛੇ ਕਰੋੜ ਕਰਮਚਾਰੀਆਂ ਦੇ ਵਰਤਮਾਨ ਤੇ ਭਵਿੱਖ ਨੂੰ ਬਰਬਾਦ ਕਰਨ ਲਈ 'ਮਹਿੰਗਾਈ ਵਧਾਓ, ਕਮਾਈ ਘਟਾਓ' ਮਾਡਲ ਨੂੰ ਲਾਗੂ ਕੀਤਾ ਹੈ।' ਉਨ੍ਹਾਂ ਇਕ ਗ੍ਰਾਫ ਵੀ ਸਾਂਝਾ ਕੀਤਾ, ਜਿਸ ਵਿਚ ਦਰਸਾਇਆ ਗਿਆ ਹੈ ਕਿ 2015-16 ਵਿਚ ਈਪੀਐਫ 'ਤੇ ਵਿਆਜ ਦਰ 8.8 ਪ੍ਰਤੀਸ਼ਤ ਸੀ, ਜੋ ਹੁਣ ਘੱਟ ਕੇ 8.1 ਪ੍ਰਤੀਸ਼ਤ ਹੋ ਗਈ ਹੈ। ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਕਰੀਬ ਪੰਜ ਕਰੋੜ ਹਿੱਸੇਦਾਰਾਂ ਨੂੰ ਸਾਲ 2021-22 ਲਈ ਈਪੀਐਫ 'ਤੇ 8.1 ਪ੍ਰਤੀਸ਼ਤ ਵਿਆਜ ਦੇਣ ਨੂੰ ਮਨਜ਼ੂਰੀ ਦਿੱਤੀ ਹੈ। ਗੁਜ਼ਰੇ ਚਾਰ ਦਹਾਕਿਆਂ ਵਿਚ ਇਹ ਸਭ ਤੋਂ ਘੱਟ ਹੈ। -ਪੀਟੀਆਈ



Most Read

2024-09-19 19:16:58